ਜੇਕਰ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣ ਤਾਂ ਟਰੰਪ ਜਿੱਤਣਗੇ: ਸਿੱਖ ਅਮਰੀਕੀ ਨੇਤਾ

Thursday, Jul 11, 2024 - 12:41 PM (IST)

ਜੇਕਰ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣ ਤਾਂ ਟਰੰਪ ਜਿੱਤਣਗੇ: ਸਿੱਖ ਅਮਰੀਕੀ ਨੇਤਾ

ਵਾਸ਼ਿੰਗਟਨ (ਭਾਸ਼ਾ): ‘ਸਿੱਖ ਅਮਰੀਕਨ ਫਾਰ ਟਰੰਪ’ ਦੇ ਮੁਖੀ ਜਸਦੀਪ ਸਿੰਘ ਜੱਸੀ ਦਾ ਕਹਿਣਾ ਹੈ ਕਿ 27 ਜੂਨ ਨੂੰ ਹੋਈ ਰਾਸ਼ਟਰਪਤੀ ਚੋਣ ਦੀ ਬਹਿਸ ਨੇ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਬਕਾ ਰਾਸ਼ਟਰਪਤੀ ਦੀ ਜਿੱਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਚੋਣਾਂ ਸੁਤੰਤਰ, ਨਿਰਪੱਖ ਜਾਂ ਕਾਨੂੰਨੀ ਢੰਗ ਨਾਲ ਹੁੰਦੀਆਂ ਹਨ ਜਾਂ ਨਹੀਂ। ਮੈਰੀਲੈਂਡ ਵਿੱਚ ਸਿੱਖ ਭਾਈਚਾਰੇ ਦੇ ਆਗੂ ਜੱਸੀ ਨੇ ਅਗਲੇ ਹਫ਼ਤੇ ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰ.ਐਨ.ਸੀ) ਤੋਂ ਪਹਿਲਾਂ ਪੀ.ਟੀ.ਆਈ ਨੂੰ ਦੱਸਿਆ, “ਮੈਨੂੰ ਲੱਗਦਾ ਹੈ ਕਿ ਸਾਡਾ ਭਾਈਚਾਰਾ ਟਰੰਪ ਦੇ ਸਮਰਥਨ ਵਿੱਚ ਹੈ। ਮੈਂ ਸਾਬਕਾ ਰਾਸ਼ਟਰਪਤੀ ਟਰੰਪ ਦੇ ਪੱਖ ਵਿੱਚ ਕਾਫੀ ਸਮਰਥਨ ਦੇਖਿਆ ਹੈ। ਅਸੀਂ ਉਨ੍ਹਾਂ ਲਈ ਫੰਡ ਇਕੱਠਾ ਕਰ ਰਹੇ ਹਾਂ। ਅਸੀਂ ਜਲਦੀ ਹੀ ਸੰਮੇਲਨ 'ਚ ਜਾਵਾਂਗੇ।''

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਦੀ ਵਧੀ ਮੁਸ਼ਕਲ, ਭਾਰਤੀ-ਅਮਰੀਕੀਆਂ ਦੇ ਸਮਰਥਨ 'ਚ 19 ਫ਼ੀਸਦੀ ਦੀ ਗਿਰਾਵਟ

 ਚਾਰ ਰੋਜ਼ਾ RNC ਦੌਰਾਨ ਦੇਸ਼ ਭਰ ਦੇ ਰਿਪਬਲਿਕਨ ਡੈਲੀਗੇਟ 5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਟਰੰਪ ਨੂੰ ਰਸਮੀ ਤੌਰ 'ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨਗੇ। ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਡੈਮੋਕ੍ਰੇਟਿਕ ਪਾਰਟੀ ਤੋਂ ਸੰਭਾਵਿਤ ਉਮੀਦਵਾਰ ਹਨ। ਜੱਸੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ,"ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰਪਤੀ ਬਾਈਡੇਨ ਨੂੰ ਪਿਛਲੇ ਚਾਰ ਸਾਲਾਂ ਤੋਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਹਿਸ ਦੌਰਾਨ ਅਮਰੀਕੀ ਜਨਤਾ ਅਤੇ ਮੀਡੀਆ ਲਈ ਇਹ ਦੇਖਣਾ ਦਿਲਚਸਪ ਸੀ ਕਿ ਰਾਸ਼ਟਰਪਤੀ ਬਾਈਡੇਨ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਗਈ ਹੈ, ਜੋ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ।'' ਉਨ੍ਹਾਂ ਕਿਹਾ, ''ਸਾਨੂੰ ਲੱਗਦਾ ਹੈ ਕਿ ਇਸ ਬਹਿਸ ਦਾ ਟਰੰਪ ਦੀ ਲੋਕਪ੍ਰਿਅਤਾ 'ਤੇ ਕੁਝ ਅਸਰ ਪਿਆ ਹੈ। ਜੇਕਰ ਇਹ ਚੋਣ ਨਿਰਪੱਖ, ਪਾਰਦਰਸ਼ੀ ਜਾਂ ਜਾਇਜ਼ ਤਰੀਕੇ ਨਾਲ ਕਰਵਾਈ ਜਾਂਦੀ ਹੈ ਤਾਂ ਟਰੰਪ ਜਿੱਤਣਗੇ ਕਿਉਂਕਿ ਅਮਰੀਕੀ ਲੋਕ ਇਹੀ ਚਾਹੁੰਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News