''ਅਸੀਂ ਵੀ ਕਰਦੇ ਹਾਂ ਚੀਨ ਦੀ ਜਾਸੂਸੀ..!'' ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਦਿੱਤਾ ਵੱਡਾ ਬਿਆਨ
Monday, Sep 14, 2026 - 03:25 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਰਿਪੋਰਟ ਨੂੰ ਖਾਰਜ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੁਲਾਈ 'ਚ ਜਾਰਡਨ 'ਚ ਅਮਰੀਕੀ ਫ਼ੌਜੀ ਅੱਡੇ 'ਤੇ ਹੋਏ ਮਿਜ਼ਾਈਲ ਹਮਲੇ ਤੋਂ ਪਹਿਲਾਂ ਇਰਾਨ ਨੇ ਚੀਨ ਤੋਂ ਹਾਈ ਕੁਆਲਿਟੀ ਸੈਟੇਲਾਈਟ ਤਸਵੀਰਾਂ ਹਾਸਲ ਕੀਤੀਆਂ ਸਨ। ਟਰੰਪ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਚੀਨ ਦੀ ਜਾਸੂਸੀ ਕੋਈ ਵੱਖਰੀ ਗੱਲ ਨਹੀਂ ਹੈ, ਵਾਸ਼ਿੰਗਟਨ ਵੀ ਚੀਨ ਖ਼ਿਲਾਫ਼ ਅਜਿਹੀਆਂ ਖੁਫ਼ੀਆ ਕਾਰਵਾਈਆਂ ਕਰਦਾ ਹੈ।
ਏਅਰ ਫੋਰਸ ਵਨ ਜਹਾਜ਼ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ, "ਉਹ ਵੀ ਉਹੀ ਕਰਦੇ ਹਨ ਜੋ ਅਸੀਂ ਕਰਦੇ ਹਾਂ। ਲੋਕ ਕਹਿੰਦੇ ਹਨ ਕਿ ਚੀਨ ਸਾਡੀ ਜਾਸੂਸੀ ਕਰਦਾ ਹੈ, ਮੈਂ ਕਹਿੰਦਾ ਹਾਂ ਕਿ ਤੁਸੀਂ ਠੀਕ ਕਹਿੰਦੇ ਹੋ, ਪਰ ਅਸੀਂ ਵੀ ਉਨ੍ਹਾਂ ਦੀ ਜਾਸੂਸੀ ਕਰਦੇ ਹਾਂ।" ਜਦੋਂ ਪੁੱਛਿਆ ਗਿਆ ਕਿ ਕੀ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇਸ ਮੁੱਦੇ 'ਤੇ ਚਰਚਾ ਕਰਨਗੇ, ਤਾਂ ਟਰੰਪ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਸ਼ੀ ਜਿਨਪਿੰਗ ਨੇ ਚੰਗਾ ਵਿਵਹਾਰ ਕੀਤਾ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ
ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਪਬਲਿਸ਼ ਹੋਈ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ 17 ਜੁਲਾਈ ਨੂੰ ਉੱਤਰ-ਪੂਰਬੀ ਜਾਰਡਨ 'ਚ 'ਮੁਵੱਫਕ ਅਲ-ਸਾਲਤੀ ਏਅਰ ਬੇਸ' 'ਤੇ ਹੋਏ ਇਰਾਨੀ ਮਿਜ਼ਾਈਲ ਹਮਲੇ ਤੋਂ ਪਹਿਲਾਂ ਅਤੇ ਬਾਅਦ 'ਚ ਇਰਾਨ ਨੇ ਚੀਨੀ ਸੰਸਥਾਵਾਂ ਤੋਂ ਹਾਈ-ਰੈਜ਼ੋਲਿਊਸ਼ਨ ਸੈਟੇਲਾਈਟ ਤਸਵੀਰਾਂ ਮੰਗਵਾਈਆਂ ਸਨ। ਇਸ ਹਮਲੇ 'ਚ 3 ਅਮਰੀਕੀ ਫ਼ੌਜੀ ਮਾਰੇ ਗਏ ਸਨ ਅਤੇ 4 ਹੋਰ ਜ਼ਖ਼ਮੀ ਹੋਏ ਸਨ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਚੀਨੀ ਸਰਕਾਰ 'ਤੇ ਸਿੱਧੇ ਤੌਰ 'ਤੇ ਹਮਲੇ 'ਚ ਸ਼ਾਮਲ ਹੋਣ ਜਾਂ ਹੁਕਮ ਦੇਣ ਦੀ ਗੱਲ ਨਹੀਂ ਕਹੀ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ 24 ਸਤੰਬਰ ਨੂੰ ਅਮਰੀਕਾ 'ਚ ਬੈਠਕ ਹੋਣ ਦੀ ਸੰਭਾਵਨਾ ਹੈ। ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਵਪਾਰ ਅਤੇ ਟੈਕਨਾਲੋਜੀ ਦੇ ਵਿਵਾਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਸਰਕਾਰ ਲਈ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਕਿਉਂਕਿ ਮਾਮਲਾ ਅਮਰੀਕੀ ਫ਼ੌਜੀਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ।
ਹਾਲਾਂਕਿ, ਟਰੰਪ ਇਸ ਮੁੱਦੇ ਨੂੰ ਜ਼ਿਆਦਾ ਵਧਾ ਕੇ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਚੀਨ ਨਾਲ ਤਣਾਅ ਨਹੀਂ ਵਧਾਉਣਾ ਚਾਹੁੰਦੇ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਸੈਟੇਲਾਈਟ ਡਾਟਾ ਆਮ ਜਾਸੂਸੀ ਦਾ ਹਿੱਸਾ ਸੀ ਜਾਂ ਅਮਰੀਕੀ ਵਿਰੋਧੀਆਂ ਨੂੰ ਚੀਨ ਦੀ ਸਿੱਧੀ ਮਦਦ।
ਇਹ ਵੀ ਪੜ੍ਹੋ- ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
