ਪੋਰਨ ਸਟਾਰ ਸਕੈਂਡਲ : ਆਤਮ-ਸਮਰਪਣ ਕਰਨ ’ਤੇ ਟ੍ਰੰਪ ਨੂੰ ਨਹੀਂ ਲੱਗੇਗੀ ਹੱਥਕੜੀ
Sunday, Apr 02, 2023 - 01:55 AM (IST)
ਨਿਊਯਾਰਕ (ਅਨਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਜਦੋਂ 4 ਅਪ੍ਰੈਲ ਨੂੰ ਨਿਊਯਾਰਕ ’ਚ ਅਧਿਕਾਰੀਆਂ ਦੇ ਸਾਹਮਣੇ ਆਤਮ-ਸਮਰਪਣ ਕਰਨਗੇ ਤਾਂ ਉਨ੍ਹਾਂ ਨੂੰ ਹੱਥਕੜੀ ਨਹੀਂ ਲਾਈ ਜਾਵੇਗੀ। ਉਨ੍ਹਾਂ ਦੇ ਨਾਲ ਗੁਪਤ ਸੇਵਾ ਏਜੰਟ ਵੀ ਹੋਣਗੇ, ਜੋ ਇਕ ਸਾਬਕਾ ਰਾਸ਼ਟਰਪਤੀ ਦੇ ਰੂਪ ’ਚ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਰਹਿੰਦੇ ਹਨ। ਟ੍ਰੰਪ ਨੂੰ ਨਿਊਯਾਰਕ ਸਟੇਟ ਸੁਪਰੀਮ ਕੋਰਟ ’ਚ ਪੇਸ਼ ਕੀਤਾ ਜਾਵੇਗਾ, ਜੋ ਸੂਬੇ ’ਚ ਪਹਿਲੇ-ਪੱਧਰ ਦੀ ਨਿਆਅਕ ਬਾਡੀ ਹੈ।
ਇਹ ਵੀ ਪੜ੍ਹੋ : ਈਰਾਨ ਸਰਹੱਦ ਦੇ ਕੋਲ ਅੱਤਵਾਦੀ ਹਮਲਾ, ਪਾਕਿਸਤਾਨ ਦੇ 4 ਫੌਜੀਆਂ ਦੀ ਮੌਤ
ਵੀਰਵਾਰ ਨੂੰ ਇਕ ਜਿਊਰੀ ਨੇ ਉਨ੍ਹਾਂ ਨੂੰ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ ਪਰ ਦੋਸ਼ਾਂ ਦਾ ਐਲਾਨ ਉਦੋਂ ਕੀਤਾ ਜਾਵੇਗਾ ਜਦੋਂ ਉਹ ਆਤਮ-ਸਮਰਪਣ ਕਰ ਦੇਣਗੇ ਅਤੇ ਅਦਾਲਤ ’ਚ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਸਟੇਟ ਸੁਪਰੀਮ ਕੋਰਟ ਦੇ ਐਕਟਿੰਗ ਜਸਟਿਸ ਜੁਆਨ ਮਰਚਨ ਉਨ੍ਹਾਂ ਨੂੰ ਜਾਂ ਤਾਂ ਜ਼ਮਾਨਤ ਦੇ ਨਾਲ ਜਾਂ ਬਿਨਾਂ ਜ਼ਮਾਨਤ ਦੇ ਰਿਹਾਅ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਹਿਰਾਸਤ ’ਚ ਰੱਖਣ ਦਾ ਹੁਕਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਸੋਮਾਲੀਆ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਅਲ-ਸ਼ਬਾਬ ਦੇ 14 ਅੱਤਵਾਦੀ ਗਏ ਮਾਰੇ
ਟ੍ਰੰਪ ਦੇ ਵਕੀਲ ਜੋਅ ਟੈਕੋਪਿਨਾ ਨੇ ਕਿਹਾ ਕਿ ਟ੍ਰੰਪ ਬਿਲਕੁਲ ਵੀ ਚਿੰਤਿਤ ਨਹੀਂ ਹਨ ਪਰ ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਨੂੰ ਸਿਆਸੀ ਰੂਪ ’ਚ ਸਤਾਇਆ ਜਾ ਰਿਹਾ ਹੈ। ਟ੍ਰੰਪ ’ਤੇ ਪੋਰਨ ਫਿਲਮ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਦੋਸ਼ ਹੈ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਦਾ 2006 ’ਚ ਉਨ੍ਹਾਂ ਨਾਲ ਅਫੇਅਰ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।