ਮੈੱਕੇਨ ਦੇ ਅੰਤਿਮ ਸੰਸਕਾਰ ''ਚ ਸ਼ਾਮਲ ਨਹੀਂ ਹੋਣਗੇ ਟਰੰਪ
Tuesday, Aug 28, 2018 - 03:28 AM (IST)

ਫੀਨਿਕਸ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਦੇ ਆਖਿਰ 'ਚ ਵਾਸ਼ਿੰਗਟਨ 'ਚ ਜਾਨ ਮੈੱਕੇਨ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਣਗੇ। ਸਵ. ਸੀਨੇਟਰ ਦੇ ਬੁਲਾਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਰਿਕ ਡੇਵਿਸ ਨੇ ਐਰਿਜੋਨਾ 'ਚ ਇਕ ਪੱਤਰਕਾਰ ਵਾਰਤਾ 'ਚ ਕਿਹਾ ਕਿ ਜਿਥੇ ਤਕ ਸਾਨੂੰ ਪਤਾ ਹੈ, ਰਾਸ਼ਟਰਪਤੀ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਣਗੇ।