Trump Hush Money Case: ਟਰੰਪ 34 ਮਾਮਲਿਆਂ 'ਚ ਦੋਸ਼ੀ ਕਰਾਰ, 11 ਜੁਲਾਈ ਨੂੰ ਹੋਵੇਗੀ ਸਜ਼ਾ 'ਤੇ ਸੁਣਵਾਈ
Friday, May 31, 2024 - 11:45 AM (IST)
ਇੰਟਰਨੈਸ਼ਨਲ ਡੈਸਕ : ਡੋਨਾਲਡ ਟਰੰਪ ਨੂੰ ਨਿਊਯਾਰਕ ਵਿਚ ਇਤਿਹਾਸਕ ਹਸ਼ ਮਨੀ ਅਪਰਾਧਿਕ ਮਾਮਲੇ ਵਿਚ ਕਾਰੋਬਾਰੀ ਰਿਕਾਰਡਾਂ ਵਿਚ ਹੈਰਾਫੇਰੀ ਕਰਨ ਦੇ ਸਾਰੇ 34 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਾਬਕਾ ਜਾਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। 12 ਜਿਊਰੀ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਸੁਣਾਉਣ ਤੋਂ ਪਹਿਲੇ ਦੋ ਦਿਨਾਂ ਤੱਕ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਨੂੰ 11 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ। ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਹੋ ਸਕਦੀ ਹੈ ਪਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜੁਰਮਾਨਾ ਲਗਾਉਣਾ ਵਧੇਰੇ ਸੰਭਾਵਿਤ ਨਤੀਜਾ ਹੈ।
ਇਹ ਵੀ ਪੜ੍ਹੋ - ਕੈਨੇਡਾ ’ਚ ਰਹਿ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਪਵੇਗੀ ਪੁਲਸ ਵੈਰੀਫਿਕੇਸ਼ਨ ਦੀ ਲੋੜ
ਡੋਨਾਲਡ ਟਰੰਪ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਤਾਕਤਵਰ ਵਕੀਲ ਕੋਹੇਨ (ਜੋ ਹੁਣ ਵਿਰੋਧੀ ਬਣ ਚੁੱਕਾ ਹੈ) ਰਾਹੀਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਮੁਹੱਈਆ ਕਰਵਾਏ ਹਨ ਤਾਂ ਕਿ ਉਹ ਉਸ ਦੇ ਭੇਦ ਉਜਾਗਰ ਨਾ ਕਰ ਸਕੇ। ਇਹ ਮਾਮਲਾ ਉਹਨਾਂ ਦੇ ਪਹਿਲੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ 2016 ਦਾ ਹੈ। ਸਮਾਚਾਰ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਅਨੁਸਾਰ, ਜਿਊਰੀ ਨੇ ਡੋਨਾਲਡ ਟਰੰਪ 'ਤੇ ਆਪਣਾ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਦੋ ਦਿਨਾਂ ਵਿਚ ਲਗਭਗ 9.5 ਘੰਟੇ ਤੱਕ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ 12 ਮੈਂਬਰੀ ਜਿਊਰੀ ਨੇ ਡੋਨਾਲਡ ਟਰੰਪ ਨੂੰ ਹਸ਼ ਮਨੀ ਕੇਸ ਨਾਲ ਸਬੰਧਤ ਜੂੜੇ ਉਹਨਾਂ ਸਾਰੇ 34 ਮਾਮਲਿਆਂ ਵਿੱਚ ਦੋਸ਼ੀ ਪਾਇਆ, ਜਿਸਦਾ ਉਨ੍ਹਾਂ ਨੇ ਸਾਹਮਣਾ ਕੀਤਾ ਸੀ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਜਿਊਰੀ ਦੇ ਫ਼ੈਸਲੇ ਦੇ ਸਮੇਂ ਡੋਨਾਲਡ ਟਰੰਪ ਕੰਧ ਵੱਲ ਮੂੰਹ ਕਰਕੇ ਬੈਠੇ ਸਨ। ਜਦੋਂਕਿ ਅਦਾਲਤ ਦੇ ਬਾਹਰ ਉਨ੍ਹਾਂ ਦੇ ਸਮਰਥਕ ਅਤੇ ਵਿਰੋਧੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਫ਼ੈਸਲੇ ਤੋਂ ਬਾਅਦ ਅਦਾਲਤ ਤੋਂ ਬਾਹਰ ਆਉਂਦਿਆਂ ਡੋਨਾਲਡ ਟਰੰਪ ਨੇ ਕਿਹਾ, 'ਇਹ ਇਕ ਧੋਖਾਧੜੀ, ਸ਼ਰਮਨਾਕ ਮੁਕੱਦਮਾ ਸੀ। ਅਸਲੀ ਫ਼ੈਸਲਾ 5 ਨਵੰਬਰ ਨੂੰ ਲੋਕ ਸੁਣਾਉਣਗੇ। ਉਹ ਜਾਣਦੇ ਹਨ ਕਿ ਕੀ ਹੋਇਆ, ਅਤੇ ਹਰ ਕੋਈ ਜਾਣਦਾ ਹੈ ਕਿ ਇੱਥੇ ਕੀ ਹੋਇਆ ਹੈ।' ਇਹ ਫ਼ੈਸਲਾ ਟਰੰਪ ਲਈ ਹੈਰਾਨ ਕਰਨ ਵਾਲਾ ਕਾਨੂੰਨੀ ਫ਼ੈਸਲਾ ਹੈ। ਹੁਣ ਉਸ ਨੂੰ ਇਸ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8