ਟਰੰਪ ਦੀ ਕੰਧ ਲਈ 5.7 ਅਰਬ ਡਾਲਰ ਮਨਜ਼ੂਰ, ਸਰਕਾਰੀ ਸ਼ਟਡਾਊਨ ਦਾ ਖਦਸ਼ਾ ਬਰਕਰਾਰ

Friday, Dec 21, 2018 - 09:41 PM (IST)

ਟਰੰਪ ਦੀ ਕੰਧ ਲਈ 5.7 ਅਰਬ ਡਾਲਰ ਮਨਜ਼ੂਰ, ਸਰਕਾਰੀ ਸ਼ਟਡਾਊਨ ਦਾ ਖਦਸ਼ਾ ਬਰਕਰਾਰ

ਵਾਸ਼ਿੰਗਟਨ (ਏ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਹੱਦ 'ਤੇ ਕੰਧ ਬਣਾਉਣ ਲਈ ਧਨ ਦੀ ਮੰਗ ਨਾਲ ਫੈਡਰਲ ਸਰਕਾਰ ਦਾ ਕੰਮਕਾਜ ਠੱਪ ਹੋ ਸਕਦਾ ਹੈ। ਹਾਲਾਂਕਿ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜੇਂਟੇਟਿਵਸ ਨੇ ਸਰਕਾਰੀ ਕੰਮਕਾਜ ਜਾਰੀ ਰੱਖਣ ਲਈ 5.7 ਅਰਬ ਡਾਲਰ ਦੀ ਅਪੀਲ ਮਨਜ਼ੂਰ ਕਰਕੇ ਉਸ ਨੂੰ ਪਾਸ ਕਰ ਦਿੱਤਾ ਹੈ।

ਉਥੇ ਹੀ ਦੂਜੇ ਪਾਸੇ ਸੈਨੇਟ ਵਿਚ ਇਸ ਰਕਮ ਦੇ ਰੱਦ ਹੋਣ ਦਾ ਪੂਰਾ ਸ਼ੱਕ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦਾ ਕੰਮਕਾਜ ਠੱਪ ਹੋ ਜਾਂਦਾ ਹੈ ਤਾਂ ਕ੍ਰਿਸਮਸ ਦੀਆਂ ਛੁੱਟੀਆਂ ਵਿਚ ਟਰੰਪ ਸ਼ੁੱਕਰਵਾਰ ਨੂੰ ਫਲੋਰੀਡਾ ਨਹੀਂ ਜਾਣਗੇ। ਜੇਕਰ ਇਹ ਪ੍ਰਸਤਾਵ ਸੈਨੇਟ ਵਿਚ ਪਾਸ ਨਹੀਂ ਹੁੰਦਾ ਹੈ ਤਾਂ ਫੈਡਰਲ ਸਰਕਾਰ ਦੇ 800000 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ ਅਤੇ ਉਹ ਬਿਨਾਂ ਤਨਖਾਹ ਦੇ ਕੰਮ ਕਰਨ ਨੂੰ ਮਜ਼ਬੂਰ ਹੋਣਗੇ। ਉਨ੍ਹਾਂ ਨੂੰ ਜਿਸ ਨਿਧੀ ਨਾਲ ਤਨਖਾਹ ਮਿਲਦੀ ਹੈ ਉਸ ਦੀ ਮਿਆਦ ਸ਼ੁੱਕਰਵਾਰ ਅੱਧੀ ਰਾਤ ਨੂੰ ਖਤਮ ਹੋਣ ਵਾਲੀ ਹੈ। ਸਰਕਾਰੀ ਕੰਮਕਾਜ ਠੱਪ ਹੋਣ ਦਾ ਇਹ ਸੰਕਟ ਬਹੁਮਤ ਵਿਚ ਰਹਿੰਦੇ ਹੋਏ ਰੀਪਬਲੀਕਨ ਪਾਰਟੀ ਲਈ ਅੰਤਿਮ ਸੰਕਟ ਹੈ।

ਜਨਵਰੀ ਤੋਂ ਸਦਨ ਵਿਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੋ ਜਾਵੇਗਾ। ਕਾਂਗਰਸ/ਸੰਸਦ ਕੰਧ ਬਣਾਉਣ ਲਈ ਧਨ ਰਾਸ਼ੀ ਦੇਣ ਤੋਂ ਇਲਾਵਾ ਹੋਰ ਕੰਮਕਾਜ ਲਈ ਕਾਨਟ੍ਰੈਕਟ ਨੂੰ ਪਾਸ ਕਰਨ ਦੀ ਕਾਰਵਾਈ ਵਿਚ ਹੈ ਪਰ ਟਰੰਪ ਨੇ ਇਸ ਵਿਚ ਅੜਿੱਕਾ ਡਾਹ ਦਿੱਤਾ ਹੈ। ਆਪਣੇ ਕੰਜ਼ਰਵੇਟਿਵ ਹਮਾਇਤੀਆਂ ਵਲੋਂ ਦਬਾਅ ਵਧਣ ਤੋਂ ਬਾਅਦ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤੱਕ ਕੰਧ ਬਣਾਉਣ ਲਈ ਧਨ ਨਹੀਂ ਮਿਲਦਾ, ਉਹ ਇਸ ਬਿੱਲ 'ਤੇ ਹਸਤਾਖਰ ਨਹੀਂ ਕਰਨਗੇ। ਕੰਜ਼ਰਵੇਟਿਵ ਕੰਧ ਲਈ ਅਜੇ ਵੀ ਲੜਣ ਨੂੰ ਤਿਆਰ ਹੈ। ਉਨ੍ਹਾਂ ਨੇ ਟਰੰਪ ਨੂੰ ਯਾਦ ਦਿਵਾਇਆ ਹੈ ਕਿ ਉਹ ਵਾਰ-ਵਾਰ ਕੰਧ ਬਣਾਉਣ ਦੇ ਵਾਅਦੇ ਤੋਂ ਮੁਕਰਣ 'ਤੇ 2020 ਵਿਚ ਫਿਰ ਤੋਂ ਚੋਣਾਂ ਜਿੱਤਣ ਸਗੋਂ ਉਨ੍ਹਾਂ ਲਈ ਹੋਰ ਰੀਪਬਲੀਕਨ ਉਮੀਦਵਾਰਾਂ ਲਈ ਵੀ ਮੁਸ਼ਕਲ ਹੋਵੇਗਾ। ਹਾਲਾਂਕਿ ਸਦਨ ਵਿਚ ਕਲ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਪਾਰਟੀ ਲਾਈਨ 'ਤੇ ਵੋਟ ਦਿੱਤੀ।
 


author

Sunny Mehra

Content Editor

Related News