ਹਾਰ ਮੰਨਣ ਨੂੰ ਤਿਆਰ ਨਹੀਂ ਟਰੰਪ, 2024 ''ਚ ਹੋਣ ਵਾਲੀਆਂ ਚੋਣਾਂ ਦੀ ਖਿੱਚੀ ਤਿਆਰੀ
Tuesday, Nov 24, 2020 - 02:13 AM (IST)
ਵਾਸ਼ਿੰਗਟਨ - ਪੇਂਸਿਲਵੇਨੀਆ, ਜਾਰਜੀਆ, ਐਰੀਜ਼ੋਨਾ ਵਿਚ ਅਦਾਲਤ ਤੋਂ ਝਟਕੇ ਖਾਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ 2024 ਲਈ ਰਿਪਬਲਿਕਨ ਉਮੀਦਵਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਟਰੰਪ ਪਾਰਟੀ 'ਤੇ ਹੀ ਪਕੜ ਢਿੱਲੀ ਨਹੀਂ ਕਰਨਾ ਚਾਹੁੰਦੇ ਅਤੇ ਆਪਣੀ ਕਰੀਬੀ ਨੇਤਾ ਰੋਤ੍ਰਾ ਮੈਕਡੇਨੀਅਲ ਨੂੰ ਹੀ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਮੇਟੀ ਦੀ ਪ੍ਰਮੁੱਖ ਬਣਾਏ ਰੱਖਣਾ ਚਾਹੁੰਦੇ ਹਨ।
'ਨਿਊਯਾਰਕ ਟਾਈਮਸ' ਦੀ ਇਕ ਰਿਪੋਰਟ ਮੁਤਾਬਕ ਮੈਕਡੇਨੀਅਲ ਨੇ ਕਿਹਾ ਹੈ ਕਿ ਉਹ ਫਿਰ ਤੋਂ ਕਮੇਟੀ ਦੀ ਪ੍ਰਮੁੱਖ ਬਣਨਾ ਚਾਹੁੰਦੀ ਹੈ ਅਤੇ ਟਰੰਪ ਗੁੱਟ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮਾਹਿਰਾਂ ਮੁਤਾਬਕ ਮੈਕਡੇਨੀਅਲ ਦਾ ਫਿਰ ਤੋਂ ਚੋਣ ਕਰਾ ਕੇ 2024 ਰਾਸ਼ਟਰਪਤੀ ਚੋਣਾਂ ਲਈ ਆਪਣੇ ਦਾਅਵੇਦਾਰੀ ਸੁਰੱਖਿਅਤ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਇਸ ਕਮੇਟੀ ਕੋਲ ਵੋਟਰਾਂ ਅਤੇ ਪਾਰਟੀ ਨੂੰ ਫੰਡ ਦੇਣ ਵਾਲਿਆਂ ਦਾ ਡਾਟਾ ਹੁੰਦੇ ਹੈ। ਜੇਕਰ ਮੈਕਡੇਨੀਅਲ ਫਿਰ ਤੋਂ ਚੁਣੀ ਜਾਂਦੀ ਹੈ ਤਾਂ ਇਹ ਅਹਿਮ ਡਾਟਾ ਟਰੰਪ ਦੀ ਪਹੁੰਚ ਵਿਚ ਰਹੇਗਾ। ਕਈ ਰਿਪਬਲਿਕਨ ਨੇਤਾ ਟਰੰਪ ਦੇ ਇਸ ਰੁਖ ਖਿਲਾਫ ਹੈ ਪਰ ਖੁੱਲ ਕੇ ਵਿਰੋਧ ਨਹੀਂ ਕਰ ਰਹੇ।
ਬਾਇਡੇਨ ਹਨ ਕਾਫੀ ਅੱਗੇ, ਟਰੰਪ ਦੇ ਵਿਰੋਧ ਵਿਚ ਕਈ ਰਿਪਬਲਿਕਨ ਨੇਤਾ
ਸੀ. ਐੱਨ. ਐੱਨ. ਦੀ ਇਕ ਰਿਪੋਰਟ ਮੁਤਾਬਕ, ਟਰੰਪ ਅਤੇ ਉਨ੍ਹਾਂ ਦਾ ਖੇਮਾ ਕਾਨੂੰਨੀ ਪੈਂਤਰਿਆਂ ਦੇ ਜ਼ਰੀਏ ਹੁਣ ਸਿਰਫ ਆਪਣਾ ਗੁੱਸਾ ਕੱਢ ਰਿਹਾ ਹੈ। ਕਿਉਂਕਿ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ ਹੈ ਕਿ ਟਰੰਪ ਚੋਣਾਂ ਹਾਰ ਚੁੱਕੇ ਹਨ ਅਤੇ ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਰਿਪੋਰਟ ਮੁਤਾਬਕ ਬਾਈਡੇਨ ਨੂੰ ਟਰੰਪ ਤੋਂ 6 ਲੱਖ ਪਾਪੁਲਰ ਵੋਟਸ ਜ਼ਿਆਦਾ ਮਿਲੇ ਹਨ। ਐਤਵਾਰ ਨੂੰ ਪੇਂਸਿਲਵੇਨੀਆ ਤੋਂ ਸੈਨੇਟਰ ਪੈਟ ਟੂਮੀ ਨੇ ਕਿਹਾ ਕਿ ਰਾਸ਼ਟਰਪਤੀ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਕਰ ਚੁੱਕੇ ਹਨ। ਹੁਣ ਬਿਲਕੁਲ ਸਾਫ ਹੋ ਚੁੱਕਿਆ ਹੈ ਕਿ ਉਹ ਚੋਣਾਂ ਹਾਰ ਚੁੱਕੇ ਹਨ। 2020 ਦੀਆਂ ਚੋਣਾਂ ਜੋਅ ਬਾਈਡੇਨ ਦੇ ਨਾਂ ਹਨ ਅਤੇ ਮੈਂ ਉਨ੍ਹਂ ਨੂੰ ਦਿਲੋਂ ਜਿੱਤ ਦੀ ਵਧਾਈ ਦਿੰਦਾ ਹਾਂ। ਟਰੰਪ ਲਈ ਵੀ ਇਹੀ ਸਹੀ ਹੋਵੇਗਾ ਕਿ ਉਹ ਮਰਿਆਦਾ ਦਾ ਸਨਮਾਨ ਕਰਨ। ਹਾਰ ਮੰਨਣ ਕਿਉਂਕਿ ਇਹ ਜਨਤਾ ਦਾ ਫੈਸਲਾ ਹੈ। ਦੇਸ਼ ਹਿੱਤ ਵਿਚ ਇਹ ਜ਼ਰੂਰੀ ਹੈ।