ਟਰੰਪ ਨੇ ਬਗਦਾਦੀ ''ਤੇ ਹਮਲੇ ''ਚ ਜ਼ਖਮੀ ਹੋਏ ਕੁੱਤੇ ਦੀ ਫਰਜ਼ੀ ਤਸਵੀਰ ਕੀਤੀ ਟਵੀਟ

11/01/2019 6:38:20 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਪੱਛਮੀ ਸੀਰੀਆ 'ਚ ਇਸਲਾਮਿਕ ਸਟੇਟ ਸਰਗਨਾ ਅਬੁ ਬਕਰ ਅਲ ਬਗਦਾਦੀ 'ਤੇ ਹਮਲੇ ਦੌਰਾਨ ਜ਼ਖਮੀ ਹੋਏ ਕੁੱਤੇ ਨੂੰ ਤਮਗੇ ਨਾਲ ਸਨਮਾਨਿਤ ਕਰਦੇ ਹੋਏ ਦਿਖਾਉਣ ਵਾਲੀ ਇਕ ਫਰਜ਼ੀ ਤਸਵੀਰ ਟਵੀਟ ਕੀਤੀ ਹੈ। ਫੌਜ ਦੇ ਡਾਗ ਸਕੁਆਡ ਦਲ ਨੇ ਅਮਰੀਕਾ ਦੇ ਵਿਸ਼ੇਸ਼ ਬਲਾਂ ਨਾਲ ਦੁਨੀਆ ਦੇ ਮੋਸਟ ਵਾਂਟਡ ਅੱਤਵਾਦੀ ਦਾ ਸੁਰੰਗ 'ਚ ਪਿੱਛਾ ਕੀਤਾ ਸੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਬਗਦਾਦੀ ਮਾਰਿਆ ਗਿਆ। ਉਸ ਨੇ ਹਮਲੇ ਦੌਰਾਨ ਆਤਮਘਾਤੀ ਬੈਲਟ ਨਾਲ ਖੁਦ ਨੂੰ ਉਡਾ ਲਿਆ ਸੀ।

ਟਰੰਪ ਨੇ ਇਕ ਕੁੱਤੇ ਦੀ ਫੋਟੋ ਦੇ ਨਾਲ ਟਵੀਟ ਕੀਤਾ ਕਿ ਅਮਰੀਕੀ ਨਾਇਕ। ਉਨ੍ਹਾਂ ਕਿਹਾ ਕਿ ਇਸ ਕੁੱਤੇ ਨੇ ਸੀਰੀਆਈ ਸੁਰੰਗ 'ਚ ਬਗਦਾਦੀ ਦੇ ਖੁਦ ਨੂੰ ਉਡਾਉਣ ਤੋਂ ਪਹਿਲਾਂ ਉਸ ਦਾ ਪਿੱਛਾ ਕੀਤਾ ਸੀ। ਦ ਨਿਊਯਾਰਕ ਟਾਈਮ ਦੀ ਇਕ ਖਬਰ ਮੁਤਾਬਕ ਇਕ ਰੂੜੀਵਾਦੀ ਵੈੱਬਸਾਈਟ ਡੇਲੀ ਵਾਇਰ ਨੇ ਇਹ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਅਸਲ 'ਚ ਇਹ ਤਸਵੀਰ 2017 ਦੀ ਹੈ ਜਦੋਂ ਫੌਜ ਨੇ ਜੇਮਸ ਮੈਕਲਾਘਨ ਨੂੰ ਤਮਗੇ ਨਾਲ ਨਵਾਜ਼ਿਆ ਸੀ। ਇਸ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਮੈਕਲਾਘਨ ਨੂੰ ਵਿਅਤਨਾਮ ਜੰਗ ਦੌਰਾਨ 10 ਲੋਕਾਂ ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਨੇ ਜੋ ਤਸਵੀਰ ਪੋਸਟ ਕੀਤੀ ਹੈ ਉਸ 'ਚ ਮੈਕਲਾਘਨ ਦੇ ਸਿਰ ਦੀ ਥਾਂ ਕੁੱਤੇ ਦਾ ਸਿਰ ਰੱਖ ਦਿੱਤਾ ਗਿਆ ਹੈ। ਬੈਲਜੀਅਮ ਦੇ ਮੈਲਿਨੋਇਸ ਨਸਲ ਦੇ ਇਸ ਕੁੱਤੇ ਨੂੰ ਮੀਡੀਆ 'ਚ ਕੋਨਨ ਕਿਹਾ ਜਾ ਰਿਹਾ ਹੈ।

ਜਦੋਂ ਟਾਈਮਸ ਦੇ ਇਕ ਰਿਪੋਰਟਰ ਨੇ ਮੈਕਲਾਘਨ ਨੂੰ ਦੋਵੇਂ ਤਸਵੀਰਾਂ ਦਿਖਾਈਆਂ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ ਕਿ ਫੌਜ ਦੇ ਕੁੱਤੇ ਬਹੁਤ ਬਹਾਦਰ ਹੁੰਦੇ ਹਨ। ਰਾਸ਼ਟਰਪਤੀ ਦਾ ਟਵੀਟ ਕੁਝ ਯੂਜ਼ਰਾਂ ਲਈ ਹਾਸੇ ਦਾ ਵਿਸ਼ਾ ਬਣ ਗਿਆ ਜਦਕਿ ਕੁਝ ਨੇ ਇਸ ਹਰਕਤ 'ਤੇ ਇਤਰਾਜ਼ ਜਤਾਇਆ ਹੈ।


Baljit Singh

Content Editor

Related News