ਟਰੰਪ ਨੇ ਟੀ.ਵੀ. ਹੋਸਟ ਨੂੰ ਦੱਸਿਆ, ''ਘੱਟ ਆਈਕਿਊ ਵਾਲੀ ਔਰਤ'' ਉਨ੍ਹਾਂ ਦੇ ਸਾਥੀ ਨੂੰ ਕਿਹਾ ਪਾਗਲ
Friday, Jun 30, 2017 - 10:29 PM (IST)
ਵਾਸ਼ਿੰਗਟਨ— ਆਪਣੇ ਇਕ ਟਵੀਟ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵਾਰ ਫਿਰ ਮਹਿਲਾਵਾਦੀ ਟਿੱਪਣੀ ਦੇ ਦੋਸ਼ ਲੱਗੇ ਹਨ। ਉਨ੍ਹਾਂ ਨੇ ਅਮਰੀਕੀ ਟੀਵੀ ਚੈਨਲ ਐਮ.ਐਸ.ਐਨ.ਬੀ.ਸੀ. 'ਤੇ ਸਵੇਰ ਦਾ ਪ੍ਰੋਗਰਾਮ 'ਮਾਰਨਿੰਗ ਸ਼ੋਅ' ਪੇਸ਼ ਕਰਨ ਵਾਲੀ ਪੱਤਰਕਾਰ ਮੀਕਾ ਬ੍ਰੇਜਿੰਸਕੀ 'ਤੇ ਟਿੱਪਣੀ ਕਰਕੇ ਔਰਤਾਂ ਪ੍ਰਤੀ ਆਪਣੇ ਨਜ਼ਰੀਏ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ। ਟਰੰਪ ਨੇ ਇਸ ਪ੍ਰੋਗਰਾਮ 'ਚ ਮੀਕਾ ਦੀ ਮੌਜੂਦਗੀ ਅਤੇ ਬੌਧਿਕ ਸਮਰੱਥਾ 'ਤੇ ਉਨ੍ਹਾਂ ਨੂੰ ਘੱਟ ਆਈਕਿਊ ਵਾਲੀ ਕ੍ਰੇਜ਼ੀ ਮੀਕਾ' ਕਿਹਾ। ਟਰੰਪ ਨੇ ਮੀਕਾ ਦੇ ਕੋ-ਪ੍ਰੈਜੇਂਟਰ ਜੋ ਸਕਾਰਬਰੋ ਨੂੰ ਵੀ ਆਪਣੇ ਟਵੀਟ 'ਚ 'ਪਾਗਲ' ਦੱਸਿਆ।
ਟਰੰਪ ਦੀ ਟਿੱਪਣੀ 'ਚ ਹੈਲਥ ਕੇਅਰ ਬਿੱਲ 'ਤੇ ਰੀਪਬਲੀਕਨ ਔਰਤਾਂ ਅਤੇ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਖਤਮ ਕਰਨ ਦੀ ਧਮਕੀ ਵੀ ਲੁਕੀ ਹੋਈ ਸੀ। ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੇ ਫਲੋਰੀਡਾ ਸਥਿਤ ਰਿਜ਼ੋਰਟ 'ਤੇ ਨਵੇਂ ਸਾਲ ਦੀ ਇਕ ਪਾਰਟੀ ਦੌਰਾਨ ਚਿਹਰੇ 'ਤੇ ਪਲਾਸਟਿਕ ਸਰਜਰੀ ਕਰਵਾਉਣ ਵਾਲੀ ਮੀਕਾ ਬੇਹੱਦ ਖਰਾਬ ਨਜ਼ਰ ਆ ਰਹੀ ਸੀ।
ਵ੍ਹਾਈਟ ਹਾਊਸ ਨੇ ਇਹ ਨਹੀਂ ਦੱਸਿਆ ਕਿ ਮੀਕਾ 'ਤੇ ਟਰੰਪ ਇੰਨੇ ਕਿਉਂ ਭੜਕੇ, ਪਰ ਇਕ ਔਰਤ ਤਰਜਮਾਨ ਨੇ ਕਿਹਾ ਕਿ ਬ੍ਰੇਜਿੰਸਕੀ ਇਸ ਨਿੰਦਿਆ ਦੀ ਹੱਕਦਾਰ ਸੀ ਕਿਉਂਕਿ ਉਨ੍ਹਾਂ ਨੇ ਟੀ.ਵੀ. ਸ਼ੋਅ 'ਚ ਟਰੰਪ 'ਤੇ ਕਾਫੀ ਸਖ਼ਤ ਰੁਖ ਅਪਣਾਇਆ ਹੋਇਆ ਸੀ। ਤਰਜਮਾਨ ਸਾਰਾ ਹੁਕਾਬੀ ਨੇ ਮੀਡੀਆ 'ਤੇ ਸਰਕਾਰ ਖਿਲਾਫ ਜੰਗ ਛੇੜਣ ਦਾ ਦੋਸ਼ ਵੀ ਲਗਾਇਆ। ਇਸ ਦੌਰਾਨ 50 ਸਾਲਾ ਮੀਕਾ ਬ੍ਰੇਜਿੰਸਕੀ ਨੇ ਟਰੰਪ ਦੇ ਜਵਾਬ 'ਚ ਬੱਚਿਆਂ ਦੇ ਖਾਣ ਦਾ ਇਕ ਵਿਗਿਆਪਨ ਟਵੀਟ ਕੀਤਾ ਜਿਸ 'ਤੇ ਤੰਜ ਕੀਤਾ ਹੈ। ਛੋਟੇ ਹੱਥਾਂ ਲਈ ਖਾਣਾ ਬਣਾਇਆ ਗਿਆ।
