ਟਰੰਪ ਨੇ ਪ੍ਰਾਈਵੇਟ ਡਿਨਰ ''ਚ ਇੰਦਰਾ ਨੂਈ ਨੂੰ ਦੱਸਿਆ ''ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ''

Wednesday, Aug 08, 2018 - 08:06 PM (IST)

ਟਰੰਪ ਨੇ ਪ੍ਰਾਈਵੇਟ ਡਿਨਰ ''ਚ ਇੰਦਰਾ ਨੂਈ ਨੂੰ ਦੱਸਿਆ ''ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ''

ਨਿਊਯਾਰਕ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪਣੇ ਨਿਊਜਰਸੀ ਆਵਾਸ ਗੋਲਫ ਕੋਰਸ 'ਚ ਇਕ ਪ੍ਰਾਈਵੇਟ ਡਿਨਰ (ਰਾਤ ਦਾ ਖਾਣਾ) ਦਾ ਆਯੋਜਨ ਕੀਤਾ, ਜਿੱਥੇ ਪੈਪਸੀਕੋ ਤੋਂ ਸੀ. ਈ. ਓ. ਦੇ ਰੂਪ 'ਚ ਅਲਵੀਦਾ ਲੈਣ ਵਾਲੀ ਇੰਦਰਾ ਨੂਈ ਅਤੇ ਮਾਸਟਰਕਾਰਡ ਦੇ ਚੀਫ ਐਗਜ਼ੀਕਿਊਟਿਵ ਅਜੈ ਬਾਂਗਾ ਸਮੇਤ ਕਈ ਦਿੱਗਜ਼ ਬਿਜਨੈੱਸ ਲੀਡਰਾਂ ਨੇ ਸ਼ਿਰਕਤ ਕੀਤੀ। ਟਰੰਪ ਨੇ ਅਮਰੀਕਾ ਦੇ ਆਰਥਿਕ ਦ੍ਰਿਸ਼ ਲਈ ਵੱਡੇ ਬਿਜਨੈੱਸ ਲੀਡਰਾਂ ਨਾਲ ਇਕ ਡਿਨਰ ਦਾ ਆਯੋਜਨ ਕੀਤਾ ਸੀ। ਵ੍ਹਾਈਟ ਹਾਊਸ ਨੇ ਆਖਿਆ ਕਿ ਇਸ ਪ੍ਰਾਈਵੇਟ ਡਿਨਰ ਦਾ ਉਦੇਸ਼ ਰਾਸ਼ਟਰਪਤੀ ਉਨ੍ਹਾਂ ਬਿਜਨੈੱਸ ਲੀਡਰਾਂ ਤੋਂ ਸੁਣਨਾ ਚਾਹੁੰਦੇ ਸਨ ਕਿ ਦੇਸ਼ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ ਅਤੇ ਭਵਿੱਖ 'ਚ ਸਥਿਤੀ ਨੂੰ ਸੁਧਾਰਣ ਲਈ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ।


ਇਸ ਪ੍ਰਾਈਵੇਟ ਡੀਨਰ 'ਚ ਅਜੈ ਬਾਂਗਾ ਆਪਣੀ ਪਤਨੀ ਰਿਤੂ ਬਾਂਗਾ ਅਤੇ ਇੰਦਰਾ ਨੂਈ ਆਪਣੇ ਪਤੀ ਰਾਜ ਨੂਈ ਨਾਲ ਮੌਜੂਦ ਸੀ। ਰਾਸ਼ਟਰਪਤੀ ਟਰੰਪ ਵੱਲੋਂ ਆਯੋਜਿਤ ਡਿਨਰ 'ਚ ਹਿੱਸਾ ਲੈਣ ਵਾਲੇ ਪ੍ਰਮੁੱਖ ਬਿਜਨੈੱਸ ਲੀਡਰਾਂ 'ਚ ਫਿਏਟ ਕ੍ਰਿਸਲਰ ਦੇ ਸੀ. ਈ. ਓ. ਮਾਈਕਲ ਮੈਨਲੇ, ਫੈਡੇਕਸ ਦੇ ਪ੍ਰਮੁੱਖ ਅਤੇ ਸੀ. ਈ. ਓ. ਫ੍ਰੈਡਰਿਕ ਸਮਿਥ ਅਤੇ ਬੋਇੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਨਿਸ ਮੁਇਲਨਬਰਗ ਸਨ। ਉਥੇ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜੈਰੇਡ ਕੁਸ਼ਨੇਰ ਨੇ ਵੀ ਡਿਨਰ 'ਚ ਹਿੱਸਾ ਲਿਆ।

PunjabKesari
ਵ੍ਹਾਈਟ ਹਾਊਸ ਦੀ ਪੂਲ ਰਿਪੋਰਟ ਮੁਤਾਬਕ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਇੰਦਰਾ ਨੂਈ ਨੂੰ ਦੁਨੀਆ ਦੀ ਸਭ ਤੋਂ 'ਸ਼ਕਤੀਸ਼ਾਲੀ ਔਰਤ' ਦੇ ਰੂਪ 'ਚ ਸੰਬੋਧਿਤ ਕੀਤਾ। ਟਰੰਪ ਨੇ ਬਿਜਨੈੱਸ ਲੀਡਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਤੁਸੀਂ ਬਿਜਨੈੱਸ ਦੇ ਬਾਰੇ 'ਚ ਗੱਲ ਕਰਦੇ ਹੋ, ਇਹ ਇਕ ਗਰੁੱਪ ਹੈ ਅਤੇ ਅਸੀਂ ਤੁਹਾਨੂੰ ਇਥੇ ਬੁਲਾ ਕੇ ਬਹੁਤ ਖੁਸ਼ ਹਾਂ। ਅਸੀਂ ਉਨ੍ਹਾਂ ਵਿਚਾਰਾਂ 'ਤੇ ਚਰਚਾ ਕਰ ਰਹੇ ਹਾਂ ਜੋਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਂਦੇ ਹਨ।'


Related News