ਟਰੰਪ ਦੀ ਚੀਨ ਨੂੰ ਧਮਕੀ, ਮੁੜ ਲਗਾ ਦੇਵਾਂਗਾ 300 ਅਰਬ ਡਾਲਰ ਦਾ ਟੈਰਿਫ

Friday, Jun 07, 2019 - 02:49 PM (IST)

ਟਰੰਪ ਦੀ ਚੀਨ ਨੂੰ ਧਮਕੀ, ਮੁੜ ਲਗਾ ਦੇਵਾਂਗਾ 300 ਅਰਬ ਡਾਲਰ ਦਾ ਟੈਰਿਫ

ਵਾਸ਼ਿੰਗਟਨ (ਏਜੰਸੀ)-  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਚੀਨੀ ਵਸਤਾਂ 'ਤੇ ਫਿਰ 300 ਅਰਬ ਡਾਲਰ ਦਾ ਟੈਰਿਫ ਲਗਾ ਦੇਣਗੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਉਮੀਦ ਜ਼ਾਹਿਰ ਕੀਤੀ ਕਿ ਚੀਨ ਅਤੇ ਮੈਕਸੀਕੋ-ਅਮਰੀਕਾ ਦੇ ਨਾਲ ਆਪਣੇ ਵਪਾਰਕ ਵਿਵਾਦ ਨੂੰ ਦੂਰ ਕਰਨ ਲਈ ਸਮਝੌਤਾ ਕਰਨਗੇ। ਟਰੰਪ ਨੇ ਕਿਹਾ ਕਿ ਚੀਨ ਦੇ ਵਪਾਰ 'ਤੇ ਬਣੇ ਤਣਾਅ ਨੂੰ ਦੂਰ ਕਰਨ ਲਈ ਵਾਰਤਾ ਜਾਰੀ ਹੈ, ਹਾਲਾਂਕਿ 10 ਮਈ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚ ਆਹਮੋ-ਸਾਹਮਣੇ ਦੀ ਕੋਈ ਵਾਰਤਾ ਨਹੀਂ ਹੋਈ ਹੈ। ਨਿਊਜ਼ ਏਜੰਸੀ ਮੁਤਾਬਕ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੇ ਨਾਲ ਸਾਡੀ ਗੱਲਬਾਤ ਵਿਚ ਕਾਫੀ ਕੁਝ ਦਿਲਚਸਪ ਚੀਜਾਂ ਹੋ ਰਹੀਆਂ ਹਨ। ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ, ਮੈਂ ਘੱਟੋ-ਘੱਟ 300 ਅਰਬ ਡਾਲਰ ਦਾ ਹੋਰ ਟੈਰਿਫ ਲਗਾਵਾਂਗਾ।

ਹਾਲਾਂਕਿ ਮੈਨੂੰ ਲੱਗਦਾ ਹੈ ਕਿ ਚੀਨ ਅਤੇ ਮੈਕਸੀਕੋ ਸਮਝੌਤਾ ਕਰਨਾ ਚਾਹੁੰਦੇ ਹਨ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਜੇਕਰ ਇਕ ਪਾਸੜ ਤਰੀਕੇ ਨਾਲ ਵਪਾਰਕ ਤਣਾਅ ਵਧਾਉਂਦਾ ਹੈ, ਤਾਂ ਚੀਨ ਵੀ ਜ਼ਰੂਰੀ ਕਦਮ ਚੁੱਕੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਜੁਲਾਈ ਵਿਚ ਚੀਨ ਦੇ 250 ਅਰਬ ਡਾਲਰ ਦੇ ਸਾਮਾਨ ਦੀ ਇੰਪੋਰਟ ਡਿਊਟੀ 'ਤੇ ਟੈਰਿਫ ਲਗਾ ਦਿੱਤਾ ਸੀ, ਜਿਸ ਨੂੰ ਇਸ ਸਾਲ ਵਧਾ ਕੇ 25 ਫੀਸਦੀ ਤੱਕ ਕਰ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿਚ ਚੀਨ ਨੇ ਵੀ 110 ਅਰਬ ਡਾਲਰ ਦੇ ਅਮਰੀਕੀ ਸਾਮਾਨ ਦੇ ਇੰਪੋਰਟ 'ਤੇ ਫੀਸ ਵਧਾ ਦਿੱਤੀ। 


author

Sunny Mehra

Content Editor

Related News