ਆਈਫੋਨ ਤੋਂ ਹੋਮ ਬਟਨ ਹਟਾਉਣ ਲਈ ਟਰੰਪ ਨੇ ਐਪਲ 'ਤੇ ਕੱਸਿਆ ਤੰਜ
Saturday, Oct 26, 2019 - 07:14 PM (IST)

ਵਾਸ਼ਿੰਗਟਨ (ਏ.ਐਫ.ਪੀ.)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਮੁਖੀ ਟਿਮ ਕੁਕ 'ਤੇ ਇਕ ਟਵੀਟ ਰਾਹੀਂ ਤੰਜ ਕੱਸਿਆ ਹੈ, ਜਿਸ 'ਚ ਉਨ੍ਹਾਂ ਨੇ ਆਈਫੋਨ ਹੋਮ ਬਟਨ ਹਟਾਉਣ 'ਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਟਿਮ ਲਈ ਆਈਫੋਨ 'ਤੇ ਬਟਨ ਸਵਾਈਪ ਤੋਂ ਜ਼ਿਆਦਾ ਬਿਹਤਰ ਸੀ। ਟਰੰਪ ਨੇ ਮਾਰਚ 2017 ਵਿਚ ਐਂਡ੍ਰਾਇਡ ਫੋਨ ਛੱਡ ਕੇ ਆਈਫੋਨ ਦੀ ਵਰਤੋਂ ਸ਼ੁਰੂ ਕੀਤੀ ਸੀ ਅਤੇ ਉਸੇ ਸਾਲ ਐਪਲ ਨੇ ਆਪਣੇ ਚੋਟੀ ਦੇ ਮਾਡਲਾਂ ਤੋਂ ਫਿਜ਼ੀਕਲ ਹੋਮ ਬਟਨ ਨੂੰ ਹਟਾ ਦਿੱਤਾ ਸੀ।
ਸਤੰਬਰ 'ਚ ਐਪਲ ਵਲੋਂ ਜਾਰੀ ਆਈਫੋਨ 11 ਦੀ ਬਜਾਏ ਪਹਿਲਾਂ ਕੀਤਾ ਗਿਆ ਇਹ ਬਦਲਾਅ ਰਾਸ਼ਟਰਪਤੀ ਦੇ ਗੁੱਸੇ ਦਾ ਕਾਰਣ ਬਣਿਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਟਰੰਪ ਨੇ ਇਸ ਵਿਸ਼ਾਲ ਕੰਪਨੀ ਦੇ ਡਿਜ਼ਾਈਨ 'ਤੇ ਨਾਪਸੰਦਗੀ ਜ਼ਾਹਿਰ ਕੀਤੀ ਹੈ। ਸਤੰਬਰ 2013 ਵਿਚ ਆਈਫੋਨ ਦੀ ਸਕ੍ਰੀਨ ਵੱਡੀ ਨਹੀਂ ਹੋਣ ਨੂੰ ਲੈ ਕੇ ਨਾਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਸੈਮਸੰਗ ਉਸ ਦਾ (ਆਈਫੋਨ ਦਾ) ਵਪਾਰ ਕਬਜ਼ਾ ਰਿਹਾ ਹੈ।