ਇਕ ਪਾਸੇ ਜੰਗ ਦੀ ਤਿਆਰੀ, ਦੂਜੇ ਪਾਸੇ Thank You ; ਈਰਾਨ ਨੂੰ ਲੈ ਕੇ ਆਖ਼ਿਰ ਕੀ ਚੱਲ ਰਿਹੈ ਟਰੰਪ ਦੇ ਦਿਮਾਗ ''ਚ ?
Saturday, Jan 17, 2026 - 12:09 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਸਰਕਾਰ ਵੱਲੋਂ ਸੈਂਕੜੇ ਸਿਆਸੀ ਕੈਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਅਮਲ ਵਿੱਚ ਨਾ ਲਿਆਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਵ੍ਹਾਈਟ ਹਾਊਸ ਤੋਂ ਆਪਣੇ ਫਲੋਰੀਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਲਈ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਨੇ 800 ਤੋਂ ਵੱਧ ਲੋਕਾਂ ਦੀ ਫਾਂਸੀ ਰੱਦ ਕਰ ਦਿੱਤੀ ਹੈ, ਜਿਸ ਦਾ ਉਹ ਬਹੁਤ ਸਤਿਕਾਰ ਕਰਦੇ ਹਨ।
ਸੋਸ਼ਲ ਮੀਡੀਆ 'ਤੇ ਲਿਖਿਆ 'ਧੰਨਵਾਦ'
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ "ਧੰਨਵਾਦ!" (Thank you!) ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਸੰਕੇਤ ਦਿੱਤੇ ਸਨ ਕਿ ਜੇਕਰ ਇਰਾਨ ਵਿੱਚ ਪ੍ਰਦਰਸ਼ਨਕਾਰੀਆਂ ਦਾ ਵੱਡੇ ਪੱਧਰ 'ਤੇ ਕਤਲੇਆਮ ਹੁੰਦਾ ਹੈ, ਤਾਂ ਅਮਰੀਕਾ ਉੱਥੇ ਫੌਜੀ ਕਾਰਵਾਈ ਕਰ ਸਕਦਾ ਹੈ। ਹੁਣ ਟਰੰਪ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਫਾਂਸੀਆਂ ਟਲਣ ਕਾਰਨ ਅਮਰੀਕੀ ਫੌਜੀ ਹਮਲੇ ਦੀ ਸੰਭਾਵਨਾ ਫਿਲਹਾਲ ਘੱਟ ਗਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਿਸੇ ਨੇ ਉਨ੍ਹਾਂ ਨੂੰ ਫੌਜੀ ਕਾਰਵਾਈ ਤੋਂ ਪਿੱਛੇ ਹਟਣ ਲਈ ਮਨਾਇਆ ਹੈ, ਤਾਂ ਉਨ੍ਹਾਂ ਕਿਹਾ, "ਮੈਨੂੰ ਕਿਸੇ ਨੇ ਨਹੀਂ ਮਨਾਇਆ, ਮੈਂ ਖੁਦ ਨੂੰ ਖੁਦ ਮਨਾਇਆ ਹੈ"।
ਇਹ ਵੀ ਪੜ੍ਹੋ: ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ ਸੁਣਾ'ਤਾ ਵੱਡਾ ਫ਼ੈਸਲਾ
ਇਰਾਨ ਵਿੱਚ ਹਾਲਾਤ ਅਜੇ ਵੀ ਤਣਾਅਪੂਰਨ
ਭਾਵੇਂ ਰਾਸ਼ਟਰਪਤੀ ਟਰੰਪ ਇਰਾਨ ਦੇ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ, ਪਰ ਜ਼ਮੀਨੀ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਇਰਾਨ ਵਿੱਚ 28 ਦਸੰਬਰ ਨੂੰ ਖਰਾਬ ਆਰਥਿਕ ਹਾਲਤ ਕਾਰਨ ਸ਼ੁਰੂ ਹੋਏ ਪ੍ਰਦਰਸ਼ਨਾਂ ਨੇ ਹੌਲੀ-ਹੌਲੀ ਸਿਆਸੀ ਰੂਪ ਧਾਰ ਲਿਆ ਸੀ। ਹਾਲਾਂਕਿ ਹੁਣ ਪ੍ਰਦਰਸ਼ਨ ਕੁੱਝ ਸ਼ਾਂਤ ਹੋਏ ਹਨ, ਪਰ ਦੇਸ਼ ਵਿੱਚ ਇੰਟਰਨੈੱਟ 'ਤੇ ਪਾਬੰਦੀ ਅਜੇ ਵੀ ਜਾਰੀ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ, ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 2,797 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਮੈਲਬੌਰਨ 'ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ 'ਤੇ ਜਾਨਲੇਵਾ ਹਮਲਾ: ਘਰ ਦੇ ਬਾਹਰ ਬੇਰਹਿਮੀ ਨਾਲ ਕੁੱਟਿਆ
ਜਲਾਵਤਨ ਪ੍ਰਿੰਸ ਨੇ ਕੀਤੀ ਦਖਲ ਦੀ ਮੰਗ
ਇਸ ਦੌਰਾਨ, ਇਰਾਨ ਦੇ ਜਲਾਵਤਨ ਕਰਾਊਨ ਪ੍ਰਿੰਸ ਰੇਜ਼ਾ ਪਾਹਲਵੀ ਨੇ ਰਾਸ਼ਟਰਪਤੀ ਟਰੰਪ ਨੂੰ "ਆਪਣੇ ਬੋਲਾਂ ਦਾ ਪੱਕਾ" ਦੱਸਦਿਆਂ ਅਮਰੀਕਾ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਵਿੱਚ ਸਖ਼ਤ ਦਮਨਕਾਰੀ ਨੀਤੀਆਂ ਕਾਰਨ ਹੀ ਪ੍ਰਦਰਸ਼ਨਾਂ ਨੂੰ ਦਬਾਇਆ ਗਿਆ ਹੈ, ਭਾਵੇਂ ਕਿ ਫਾਂਸੀਆਂ ਰੱਦ ਕਰਨਾ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 'ਇਸ ਵਾਰ ਗੋਲੀ ਸਿਰ ਦੇ ਆਰ-ਪਾਰ ਹੋਵੇਗੀ', ਟਰੰਪ ਨੂੰ ਇਰਾਨ ਦੀ ਸਿੱਧੀ ਧਮਕੀ
