ਟਰੰਪ ਨੇ ਇੰਸੁਲਿਨ ਦੀ ਕੀਮਤ ਘੱਟ ਕਰਾਉਣ ਲਈ ਭਾਰਤੀ ਮੂਲ ਦੀ ਸਲਾਹਕਾਰ ਦਾ ਕੀਤਾ ਧੰਨਵਾਦ

05/28/2020 7:15:14 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਸਿਹਤ ਨੀਤੀ ਸਲਾਹਕਾਰ ਸੀਮਾ ਵਰਮਾ ਦੀ ਤਰੀਫ ਕੀਤੀ ਹੈ ਅਤੇ ਸੀਨੀਅਰ ਨਾਗਰਿਕਾਂ ਨੂੰ ਘੱਟ ਕੀਮਤ 'ਤੇ ਇੰਸੁਲਿਨ ਮੁਹੱਈਆ ਕਰਾਉਣ ਦੇ ਲਈ ਮੈਡੀਕਲ ਯੋਜਨਾ ਤਿਆਰ ਕਰਨ ਵਿਚ ਸਖਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮਾਰਚ ਵਿਚ 49 ਸਾਲਾ ਵਰਮਾ ਨੂੰ ਦੇਸ਼ ਵਿਚ ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰਪਤੀ ਟਰੰਪ ਵੱਲੋਂ ਗਠਨ ਵ੍ਹਾਈਟ ਹਾਊਸ ਕੋਰੋਨਾਵਾਇਰਸ ਕਾਰਜ ਬਲ ਦੀ ਅਹਿਮ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।

Trump administration to require nursing homes report coronavirus ...

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੀਨੀਅਰ ਨਾਗਰਿਕਾਂ ਦੇ ਪੈਸੇ ਦੀ ਬਚਤ ਕਰਨ ਵਾਲੀ ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਇਕ ਮਹੀਨੇ ਲਈ ਇੰਸੁਲਿਨ ਦੀ ਕੀਮਤ ਘੱਟ ਕੇ 35 ਡਾਲਰ ਰਹਿ ਜਾਵੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਇੰਸੁਲਿਨ ਨਿਰਮਾਤਾਵਾਂ ਅਤੇ ਪ੍ਰਮੁੱਖ ਬੀਮਾ ਕੰਪਨੀਆਂ ਦੇ ਨਾਲ ਟਰੰਪ ਸਰਕਾਰ ਦੇ ਸਮਝੌਤੇ ਦੇ ਤਹਿਤ ਇੰਸੁਲਿਨ ਦੀ ਕੀਮਤ ਘਟਾਉਣ ਦਾ ਨਵਾਂ ਵਿਕਲਪ ਮਿਲਿਆ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੀਨੀਅਰ ਨਾਗਰਿਕਾਂ ਦੇ ਲਈ ਇਹ ਵੱਡਾ ਦਿਨ ਹੈ। ਅਸੀਂ ਬੀਮਾ ਕੰਪਨੀਆਂ, ਨਿਰਮਾਤਾਵਾਂ ਅਤੇ ਹੋਰ ਅਹਿਮ ਸਹਿਯੋਗੀਆਂ ਨੂੰ ਨਾਲ ਲੈ ਕੇ ਆਪਣੇ ਸੀਨੀਅਰ ਨਾਗਰਿਕਾਂ ਨੂੰ ਘੱਟ ਕੀਮਤ 'ਤੇ ਇੰਸੁਲਿਨ ਪਹੁੰਚਾਉਣ ਲਈ ਇਕ ਸਮਝੌਤਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਸੀਨੀਅਰ ਨਾਗਰਿਕ ਇਸ ਨੂੰ ਯਾਦ ਰੱਖਣਗੇ। ਟਰੰਪ ਨੇ ਕਿਹਾ ਕਿ ਸੀਮਾ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡੇ ਕਰਕੇ ਬਹੁਤ ਪਹਿਲਾਂ ਸਾਡੇ ਧਿਆਨ ਵਿਚ ਇਹ ਆਇਆ ਸੀ ਅਤੇ ਇਸ ਦਿਨ ਦੇ ਲਈ ਤੁਸੀਂ ਸਖਤ ਮਿਹਨਤ ਕੀਤੀ ਹੈ। ਸੀਮਾ ਨੇ ਵੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਤੁਹਾਡਾ ਧੰਨਵਾਦ। ਦਵਾਈ ਦੀ ਕੀਮਤ ਘੱਟ ਕਰਨ ਅਤੇ ਸੀਨੀਅਰ ਨਾਗਰਿਕਾਂ ਦੀ ਬਿਹਤਰੀ ਲਈ ਉਨ੍ਹਾਂ ਨੇ ਤੇਜ਼ੀ ਨਾਲ ਕਦਮ ਚੁੱਕਿਆ ਹੈ।


Khushdeep Jassi

Content Editor

Related News