ਟਰੰਪ ਨੇ ਪੁਤਿਨ ਨਾਲ ਫੋਨ ''ਤੇ ਕੀਤੀ ਗੱਲ, ਯੂਕ੍ਰੇਨ ਜੰਗ, ਮਿਡਲ ਈਸਟ ''ਚ ਤਣਾਅ, AI ਤੇ ਐਨਰਜੀ ''ਤੇ ਹੋਈ ਚਰਚਾ
Thursday, Feb 13, 2025 - 12:08 AM (IST)
![ਟਰੰਪ ਨੇ ਪੁਤਿਨ ਨਾਲ ਫੋਨ ''ਤੇ ਕੀਤੀ ਗੱਲ, ਯੂਕ੍ਰੇਨ ਜੰਗ, ਮਿਡਲ ਈਸਟ ''ਚ ਤਣਾਅ, AI ਤੇ ਐਨਰਜੀ ''ਤੇ ਹੋਈ ਚਰਚਾ](https://static.jagbani.com/multimedia/2025_2image_00_08_085081804puntin.jpg)
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ। ਦੋਵਾਂ ਨੇਤਾਵਾਂ ਵਿਚਾਲੇ ਯੂਕ੍ਰੇਨ 'ਚ ਚੱਲ ਰਹੀ ਜੰਗ, ਮੱਧ ਪੂਰਬ 'ਚ ਤਣਾਅ, ਊਰਜਾ, ਏਆਈ, ਡਾਲਰ ਅਤੇ ਕਈ ਹੋਰ ਵਿਸ਼ਿਆਂ 'ਤੇ ਚਰਚਾ ਹੋਈ। ਰੂਸੀ ਰਾਸ਼ਟਰਪਤੀ ਦਫਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਪੁਤਿਨ ਨੇ ਟਰੰਪ ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ।
ਆਪਣੀ ਸੋਸ਼ਲ ਮੀਡੀਆ ਪੋਸਟ 'ਚ ਡੋਨਾਲਡ ਟਰੰਪ ਨੇ ਲਿਖਿਆ, 'ਮੈਂ ਹੁਣੇ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਲੰਬੀ ਅਤੇ ਅਰਥਪੂਰਨ ਗੱਲਬਾਤ ਕੀਤੀ ਹੈ। ਅਸੀਂ ਯੂਕਰੇਨ, ਮੱਧ ਪੂਰਬ, ਊਰਜਾ, ਏਆਈ, ਡਾਲਰ ਦੀ ਤਾਕਤ ਅਤੇ ਹੋਰ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਅਸੀਂ ਦੋਵਾਂ ਨੇ ਆਪਣੇ ਦੇਸ਼ਾਂ ਦੇ ਮਹਾਨ ਇਤਿਹਾਸ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਅਮਰੀਕਾ ਅਤੇ ਰੂਸ ਦੀ ਸਾਂਝੀ ਸਫਲਤਾ ਨੂੰ ਯਾਦ ਕੀਤਾ। ਟਰੰਪ ਨੇ ਕਿਹਾ, 'ਅਸੀਂ ਇਸ ਯੁੱਧ ਵਿਚ ਮਾਰੇ ਗਏ ਲੱਖਾਂ ਲੋਕਾਂ ਨੂੰ ਵੀ ਯਾਦ ਕੀਤਾ। ਰੂਸ ਨੇ ਲੱਖਾਂ ਨਾਗਰਿਕਾਂ ਨੂੰ ਗੁਆ ਦਿੱਤਾ ਅਤੇ ਅਸੀਂ ਵੀ ਵੱਡੀ ਗਿਣਤੀ ਵਿੱਚ ਆਪਣੇ ਨਾਗਰਿਕਾਂ ਨੂੰ ਗੁਆ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਅਮਰੀਕੀ ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲੇਗੀ Tulsi Gabbard
ਟੀਮਾਂ ਨੂੰ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਨਿਰਦੇਸ਼
ਟਰੰਪ ਨੇ ਕਿਹਾ, 'ਅਸੀਂ ਦੋਹਾਂ ਦੇਸ਼ਾਂ ਦੀ ਤਾਕਤ ਅਤੇ ਭਵਿੱਖ 'ਚ ਇਕੱਠੇ ਕੰਮ ਕਰਨ ਦੇ ਫਾਇਦਿਆਂ 'ਤੇ ਚਰਚਾ ਕੀਤੀ। ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਸਭ ਤੋਂ ਪਹਿਲਾਂ ਰੂਸ-ਯੂਕਰੇਨ ਯੁੱਧ 'ਚ ਹੋਣ ਵਾਲੀਆਂ ਲੱਖਾਂ ਮੌਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਦੋਵੇਂ ਨੇਤਾ ਇਕ-ਦੂਜੇ ਦੇ ਦੇਸ਼ਾਂ ਦਾ ਦੌਰਾ ਕਰਨ ਅਤੇ ਨਜ਼ਦੀਕੀ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ-ਆਪਣੀਆਂ ਟੀਮਾਂ ਨੂੰ ਤੁਰੰਤ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਲਈ ਵੀ ਸਹਿਮਤੀ ਪ੍ਰਗਟਾਈ। ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨਾਲ ਗੱਲਬਾਤ ਕਰਨਗੇ ਅਤੇ ਇਸ ਗੱਲਬਾਤ ਦੀ ਜਾਣਕਾਰੀ ਦੇਣਗੇ।
ਇਹ ਵੀ ਪੜ੍ਹੋ : ਮੋਢੇ 'ਤੇ ਸੀ ਬੇਟਾ ਤੇ ਸਾਹਮਣੇ Trump...! ਐਲੋਨ ਮਸਕ ਦੀ ਮੀਟਿੰਗ ਦੀਆਂ ਤਸਵੀਰਾਂ ਵਾਇਰਲ
'ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਜੰਗ ਨਾ ਹੁੰਦੀ'
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਵਾਰਤਾਵਾਂ ਦੀ ਜ਼ਿੰਮੇਵਾਰੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਸੀਆਈਏ ਦੇ ਡਾਇਰੈਕਟਰ ਜੌਹਨ ਰੈਟਕਲਿਫ, ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਅਤੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੂੰ ਸੌਂਪੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਗੱਲਬਾਤ ਸਫਲ ਹੋਵੇਗੀ। ਟਰੰਪ ਨੇ ਕਿਹਾ, 'ਇਸ ਯੁੱਧ 'ਚ ਲੱਖਾਂ ਲੋਕਾਂ ਦੀ ਜਾਨ ਗਈ ਹੈ ਅਤੇ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਜੰਗ ਕਦੇ ਨਹੀਂ ਹੁੰਦੀ। ਪਰ ਹੁਣ ਜਦੋਂ ਅਜਿਹਾ ਹੋ ਗਿਆ ਹੈ, ਇਸ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਣਾ ਚਾਹੀਦਾ ਹੈ। ਹੁਣ ਹੋਰ ਲੋਕਾਂ ਨੂੰ ਆਪਣੀ ਜਾਨ ਨਹੀਂ ਗਵਾਉਣੀ ਚਾਹੀਦੀ। ਟਰੰਪ ਨੇ ਰਾਸ਼ਟਰਪਤੀ ਪੁਤਿਨ ਦੇ ਸਮੇਂ ਅਤੇ ਯਤਨਾਂ ਲਈ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8