ਚੀਨ ਨੂੰ ਇਕ ਹੋਰ ਝਟਕਾ, ਡੋਨਾਲਡ ਟਰੰਪ ਨੇ 8 ਚੀਨੀ ਐਪਸ 'ਤੇ ਲਗਾਇਆ ਬੈਨ

01/06/2021 11:21:04 AM

ਗੈਜੇਟ ਡੈਸਕ– ਸਾਲ 2020 ਚੀਨੀ ਐਪ ਲਈ ਬਿਲਕੁਲ ਚੰਗਾ ਨਹੀਂ ਰਿਹਾ ਕਿਉਂਕਿ ਭਾਰਤ ਸਮੇਤ ਕਈ ਦੇਸ਼ਾਂ ਨੇ ਪ੍ਰਾਈਵੇਸੀ ਨੂੰ ਧਿਆਨ ’ਚ ਰੱਖਦੇ ਹੋਏ ਪਿਛਲੇ ਸਾਲ ਕਈ ਚੀਨੀ ਐਪਸ ’ਤੇ ਬੈਨ ਲਗਾਇਆ ਹੈ। ਉਥੇ ਹੀ ਹੁਣ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਚੀਨ ਨੂੰ ਇਕ ਹੋਰ ਝਟਕਾ ਲੱਗਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ ਹਨ ਜਿਸ ਵਿਚ ਚੀਨ ਦੇ ਕੁਲ 8 ਐਪਸ ਦੇ ਲੈਣ-ਦੇਣ ’ਤੇ ਰੋਕ ਲਗਾਈ ਗਈ ਹੈ। ਇਨ੍ਹਾਂ 8 ਐਪਸ ਦੀ ਸੂਚੀ ’ਚ ਅਲੀਬਾਬਾ ਐਂਟ ਗਰੁੱਪ ਦਾ ਅਲੀ ਪੇਅ ਵੀ ਸ਼ਾਮਲ ਹੈ। 

ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ ਨੇ ਜਿਨ੍ਹਾਂ 8 ਚੀਨੀ ਐਪਸ ਦੇ ਲੈਣ-ਦੇਣ ’ਤੇ ਰੋਕ ਲਗਾਈ ਹੈ ਉਨ੍ਹਾਂ ’ਚੋਂ ਕਿਸੇ ਦਾ ਵੀ ਹੁਣ ਇਸਤੇਮਾਲ ਨਹੀਂ ਕੀਤਾ ਜਾਵੇਗਾ। ਯਾਨੀ ਅਮਰੀਕਾ ’ਚ ਹੁਣ ਇਨ੍ਹਾਂ 8 ਐਪਸ ਦਾ ਕੋਈ ਅਧਿਕਾਰਤ ਲੈਣ-ਦੇਣ ਨਹੀਂ ਹੋਵੇਗਾ। 

 

ਇਹ ਵੀ ਪੜ੍ਹੋ– OnePlus ਯੂਜ਼ਰਸ ਲਈ ਖ਼ੁਸ਼ਖ਼ਬਰੀ, ਇਨ੍ਹਾਂ ਸਮਾਰਟਫੋਨਾਂ ਨੂੰ ਵੀ ਮਿਲੇਗੀ ਸਭ ਤੋਂ ਵੱਡੀ ਅਪਡੇਟ

ਰਿਪੋਰਟ ਮੁਤਾਬਕ, ਇਹ ਆਦੇਸ਼ ਲਾਗੂ ਹੋਣ ਵਾਲੇ ਕਾਨੂੰਨ ਤਹਿਤ, ਆਦੇਸ਼ ਦੀ ਤਾਰੀਖ਼ ਦੇ 45 ਦਿਨਾਂ ਬਾਅਦ ਲਾਗੂ ਹੋਵੇਗਾ ਯਾਨੀ 45 ਦਿਨਾਂ ਬਾਅਦ ਇਨ੍ਹਾਂ 8 ਐਪਸ ਨੂੰ ਬੈਨ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਦਾ ਲੈਣ-ਦੇਣ ਕਿਸੇ ਵੀ ਵਿਅਕਤੀ ਦੁਆਰਾ ਸੰਯੁਕਤ ਰਾਜ ਅਮਰੀਕਾ ਦੇ ਅਧਿਕਾਰ ਖੇਤਰ ਅਧੀਨ ਨਹੀਂ ਕੀਤਾ ਜਾਵੇਗਾ। ਇਨ੍ਹਾਂ 8 ਐਪਸ ਦੀ ਸੂਚੀ ’ਚ ਅਲੀ ਪੇਅ, ਕੈਮਸਕੈਨਰ, ਕਿਊ.ਕਿਊ. ਵਾਲੇਟ, ਸ਼ੇਅਰਇਟ, ਟੇਸ਼ੇਂਟ ਕਿਊ.ਕਿਊ., ਵੀਚੈਟ ਪੇਅ ਅਤੇ ਵੀਮੇਟ ਸ਼ਾਮਲ ਹਨ। 

PunjabKesari

ਇਹ ਵੀ ਪੜ੍ਹੋ– ਵਟਸਐਪ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਇਸ ਖ਼ਾਸ ਦਿਨ ਕੀਤੀ ਗਈ ਸਭ ਤੋਂ ਜ਼ਿਆਦਾ ਵੀਡੀਓ ਕਾਲਿੰਗ

ਟਰੰਪ ਦੇ ਇਸ ਕਾਰਜਕਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ’ਚ ਪ੍ਰਸਾਰ ਅਤੇ ਵਿਆਪਕਤਾ, ਕੁਝ ਕੁਨੈਕਟਿਡ ਮੋਬਾਇਲ ਅਤੇ ਡੈਸਕਟਾਪ ਐਪਲੀਕੇਸ਼ਨ ਅਤੇ ਹੋਰ ਸਾਫਟਵੇਅਰ ਜੋ ਕਿ ਪੀਪੁਲਸ ਰਿਪਬਲਿਕ ਆਫ ਚਾਈਨਾ ’ਚ ਵਿਅਕਤੀਆਂ ਦੁਆਰਾ ਵਿਕਸਿਤ ਜਾਂ ਨਿਯੰਤਰਿਤ ਹਨ, ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਅਰਥਵਿਵਸਥਾ ਲਈ ਖ਼ਤਰਾ ਬਣ ਰਹੇ ਹਨ। 


Rakesh

Content Editor

Related News