ਟਰੰਪ ਨੇ ਅਲਾਬਾਮਾ ਆਪਦਾ ਦੌਰੇ ਦੌਰਾਨ ਬਾਇਬਲ ''ਤੇ ਕੀਤੇ ਹਸਤਾਖਰ
Sunday, Mar 10, 2019 - 01:54 AM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਲਬਾਮਾ ਰਾਜ 'ਚ ਆਏ ਤੂਫਾਨਾਂ ਤੋਂ ਪ੍ਰਭਾਵਿਤ ਲੋਕਾਂ ਲਈ ਬਾਈਬਲ 'ਤੇ ਹਸਤਾਖਰ ਕੀਤੇ। 'ਦਿ ਹਿੱਲ' ਮੈਗਜ਼ੀਨ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਨੇ ਅਲਾਬਾਮਾ 'ਚ ਇਕ ਬੈਪਟਿਸਟ ਚਰਚ ਦੇ ਦੌਰੇ ਦੌਰਾਨ ਅਜਿਹਾ ਕੀਤਾ ਜੋ ਆਪਦਾ ਰਾਹਤ ਕੇਂਦਰ ਦੇ ਰੂਪ 'ਚ ਕੰਮ ਕਰ ਰਿਹਾ ਹੈ। ਵਾਲੰਟੀਅਰ ਐਡਾ ਇੰਗ੍ਰਾਮ ਨੇ ਮੀਡੀਆ ਨੂੰ ਦੱਸਿਆ ਕਿ ਟਰੰਪ ਨੇ ਇਕ ਨੀਲਾਮੀ ਲਈ ਕਈ ਹੈਟ (ਟੋਪੀ) ਅਤੇ ਬਾਈਬਲ 'ਤੇ ਹਸਤਾਖਰ ਕੀਤੇ। ਜਿਸ 'ਚ ਇਕ 12 ਸਾਲਾ ਮੁੰਡੇ ਲਈ ਹਸਤਾਖਰ ਕੀਤੀ ਬਾਈਬਲ ਵੀ ਸ਼ਾਮਲ ਹੈ। ਰਾਸ਼ਟਰਪਤੀ ਨੂੰ ਮਿਲਣ ਆਏ ਲੋਕਾਂ ਨੇ ਇਸ ਦੀ ਕਾਫੀ ਤਰੀਫ ਕੀਤੀ।
ਇੰਗ੍ਰਾਮ ਨੇ ਆਖਿਆ ਕਿ ਮੈਨੂੰ ਉਨ੍ਹਾਂ ਦਾ ਆਉਣ ਬਹੁਤ ਚੰਗਾ ਲੱਗਾ। ਇੰਗ੍ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਟਰੰਪ ਨੂੰ ਵੋਟ ਦਿੱਤਾ ਸੀ ਅਤੇ 2020 'ਚ ਫਿਰ ਤੋਂ ਅਜਿਹਾ ਕਰੇਗਾ। ਰਾਸ਼ਟਰਪਤੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਦਿਨ ਦਾ ਜ਼ਿਆਦਾਤਰ ਲੀ ਕਾਊਂਟੀ ਦੇ ਇਲਾਕਿਆਂ 'ਚ ਬਿਤਾਇਆ ਜੋ ਤੂਫਾਨ ਨਾਲ ਹਾਦਸਾਗ੍ਰਸਤ ਹੋ ਗਏ ਹਨ। ਇਸ 'ਚ ਕਈ ਬੱਚਿਆਂ ਸਮੇਤ 23 ਲੋਕ ਮਾਰੇ ਗਏ ਸਨ। ਦੋਹਾਂ ਨੇ ਪੀੜਤਾਂ ਨਾਲ ਮੁਲਾਕਾਤ ਕੀਤੀ।