ਟਰੰਪ ਨੇ ਮੰਗਲ ਗ੍ਰਹਿ ''ਤੇ ਮਨੁੱਖ ਨੂੰ ਭੇਜਣ ਦਾ ਖੋਲ੍ਹਿਆ ਰਾਹ, ਨਵੇਂ ਬਿੱਲ ''ਤੇ ਕੀਤੇ ਦਸਤਖਤ

03/22/2017 6:41:14 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵੇਂ ਬਿੱਲ ''ਤੇ ਦਸਤਖਤ ਕੀਤੇ ਹਨ, ਜਿਸ ''ਚ ਅਮਰੀਕੀ ਪੁਲਾੜ ਏਜੰਸੀ ਨਾਸਾ ਪ੍ਰੋਗਰਾਮਾਂ ਲਈ ਤਕਰੀਬਨ 20 ਅਰਬ ਡਾਲਰ ਦੀ ਮਨਜ਼ੂਰੀ ਦੀ ਵਿਵਸਥਾ ਹੈ। ਇਨ੍ਹਾਂ ਪ੍ਰੋਗਰਾਮਾਂ ''ਚ ਮੰਗਲ ਗ੍ਰਹਿ ''ਤੇ ਮਨੁੱਖ ਨੂੰ ਭੇਜਣ ਦੀ ਯੋਜਨਾ ਵੀ ਸ਼ਾਮਲ ਹੈ। ਨਾਸਾ ਸੰਬੰਧੀ ਇਹ ਬਿੱਲ ਏਜੰਸੀ ਨੂੰ 2018 ਲਈ 19.5 ਅਰਬ ਡਾਲਰ ਦੀ ਮਨਜ਼ੂਰੀ ਦਿੰਦਾ ਹੈ। ਬਿੱਲ ''ਚ ਸਾਲ 2030 ਦੇ ਦਹਾਕੇ ''ਚ ਮੰਗਲ ਗ੍ਰਹਿ ਲਈ ਚਾਲਕ ਦਲ ਦੇ ਮੈਂਬਰਾਂ ਵਾਲਾ ਮਿਸ਼ਨ ਭੇਜਣ ਦੀ ਯੋਜਨਾ ਬਣਾਉਣ ਲਈ ਵੀ ਕਿਹਾ ਗਿਆ ਹੈ।
ਟਰੰਪ ਨੇ ਵ੍ਹਾਈਟ ਹਾਊਸ ''ਚ ਆਪਣੇ ''ਓਵਲ ਆਫਿਸ'' ''ਚ ਇਸ ਬਿੱਲ ''ਤੇ ਦਸਤਖਤ ਕੀਤੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਪੁਲਾੜ ''ਚ ਮਨੁੱਖਾਂ ਨੂੰ ਭੇਜਣ ਦੀ ਨਵੀਂ ਯੋਜਨਾ ਦਾ ਰਾਹ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਮੌਜੂਦਾ ਕਾਨੂੰਨ ''ਚ ਸੋਧ ਕਰ ਕੇ ਏਜੰਸੀ ਦੇ ਟੀਚਿਆਂ ''ਚ ਮੰਗਲ ਗ੍ਰਹਿ ''ਤੇ ਮਨੁੱਖਾਂ ਨੂੰ ਭੇਜਣ ਦੀ ਯੋਜਨਾ ਸ਼ਾਮਲ ਕਰਨ ਦੀ ਵਿਵਸਥਾ ਕਰਦਾ ਹੈ।
ਟਰੰਪ ਨੇ ਅੱਗੇ ਕਿਹਾ ਕਿ ਇਹ ਬਿੱਲ ਇਹ ਵਿਵਸਥਾ ਕਰਦਾ ਹੈ ਕਿ ਨਾਸਾ ਦੇ ਸਭ ਤੋਂ ਮਹੱਤਵਪੂਰਨ ਪ੍ਰੋਗਰਾਮ ਜਾਰੀ ਰਹਿਣ। ਟਰੰਪ ਨੇ ਅੱਗੇ ਕਿਹਾ ਕਿ ਤਕਰੀਬਨ 6 ਦਹਾਕਿਆਂ ਤੋਂ ਨਾਸਾ ਦੇ ਕੰਮ ਨੇ ਲੱਖਾਂ ਅਮਰੀਕੀਆਂ ਨੂੰ ਧਰਤੀ ਤੋਂ ਦੂਰ ਦੀ ਦੁਨੀਆ ਅਤੇ ਬਿਹਤਰ ਭਵਿੱਖ ਦੀ ਕਲਪਨਾ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਬਿੱਲ ''ਤੇ ਦਸਤਖਤ ਕਰ ਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਲੰਬਾ ਸਮਾਂ ਹੋ ਗਿਆ, ਜਦੋਂ ਇਸ ਤਰ੍ਹਾਂ ਦੇ ਕਿਸੇ ਬਿੱਲ ''ਤੇ ਦਸਤਖਤ ਹੋਏ ਸਨ। ਇਹ ਬਿੱਲ ਨਾਸਾ ਦੇ ਮੂਲ ਮਿਸ਼ਨ, ਮਨੁੱਖਾਂ ਨੂੰ ਪੁਲਾੜ ਭੇਜਣ, ਪੁਲਾੜ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਸਾਡੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦਾ ਹਾਂ।

Tanu

News Editor

Related News