ਟਰੰਪ ਨੇ ਬਾਈਡੇਨ ਨੂੰ ਦੱਸਿਆ ਕਾਇਰ, ਕਿਹਾ- ‘ਸਾਡੇ ਕੋਲ ਪੁਤਿਨ ਨਾਲ ਗੱਲ ਕਰਨ ਵਾਲਾ ਕੋਈ ਨਹੀਂ’
Monday, Mar 14, 2022 - 11:23 AM (IST)

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ’ਚ ਉਚਿਤ ਕਦਮ ਨਾ ਚੁੱਕਣ ਲਈ ਟਰੰਪ ਨੇ ਬਾਈਡੇਨ ਨੂੰ ਕਾਇਰ ਤੱਕ ਕਹਿ ਦਿੱਤਾ ਹੈ। ਸਿਰਫ਼ ਇੰਨਾ ਹੀ ਨਹੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਕੋਲ ਪੁਤਿਨ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਹਾਲਾਤ ਇਹੀ ਰਹੇ ਤਾਂ ਇਹ ਜੰਗ ਤੀਸਰੇ ਵਿਸ਼ਵ ਯੁੱਧ ’ਚ ਤਬਦੀਲ ਹੋ ਜਾਵੇਗੀ।
ਇਹ ਵੀ ਪੜ੍ਹੋ: ਬਰਾਕ ਓਬਾਮਾ ਕੋਰੋਨਾ ਵਾਇਰਸ ਨਾਲ ਸੰਕਰਮਿਤ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
ਟਰੰਪ ਨੇ ਕਿਹਾ ਕਿ ਯੂਕ੍ਰੇਨ ਦਾ ਸੰਘਰਸ਼ ਲੰਮਾ ਚੱਲ ਸਕਦਾ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਅਮਰੀਕਾ ਕੋਲ ਪੁਤਿਨ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੈ। ਟਰੰਪ ਮੁਤਾਬਕ ਸਮੁੱਚੀਆਂ ਕਮਜ਼ੋਰੀਆਂ, ਕਾਇਰਪਨ ਅਤੇ ਅਸਮਰੱਥਾ ਦੇ ਬਾਵਜੂਦ ਬਾਈਡੇਨ ਦੇ ਕੋਲ ਸਮਾਂ ਹੈ ਕਿ ਉਹ ਬਿਨਾਂ ਅਮਰੀਕੀਆਂ ਦਾ ਖੂਨ ਵਹਾਏ ਯੂਕ੍ਰੇਨ ਸੰਕਟ ਨੂੰ ਖ਼ਤਮ ਕਰਨ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਰੂਸ ਨੂੰ ਲਗਾਤਾਰ ਧਮਕੀਆਂ ਦੇਵੇ। ਉਹ ਰੂਸ ਨੂੰ ਦੱਸੇ ਕਿ ਪੱਛਮੀ ਦੇਸ਼ਾਂ ਦੀ ਊਰਜਾ ਜ਼ਰੂਰਤਾਂ ਲਈ ਰੂਸ ’ਤੇ ਨਿਰਭਰਤਾ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਸਕਦੀ ਹੈ। ਟਰੰਪ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਉਨ੍ਹਾਂ ਦੀ ਸ਼ਖਸੀਅਤ ਸੀ ਜਿਸ ਨੇ ਅਮਰੀਕਾ ਨੂੰ ਜੰਗ ਤੋਂ ਦੂਰ ਰੱਖਿਆ।
ਇਹ ਵੀ ਪੜ੍ਹੋ: 16 ਲੋਕਾਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।