ਤੀਜੀ ਵਾਰ ਰਾਸ਼ਟਰਪਤੀ ਬਣਨਾ ਚਾਹੁੰਦੇ Trump, ਕਿਹਾ-ਲੱਭ ਰਿਹਾ ਤਰੀਕੇ
Monday, Mar 31, 2025 - 02:45 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੀਜੀ ਵਾਰ ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ ‘ਤੇ ਵਿਚਾਰ ਜਤਾਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਉਹ "ਮਜ਼ਾਕ ਨਹੀਂ ਕਰ ਰਹੇ ਹਨ"। ਉਨ੍ਹਾਂ ਦੇ ਇਸ ਬਿਆਨ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਅਮਰੀਕੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਸਿਰਫ 2 ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾ ਸਕਦਾ ਹੈ। ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਸੰਭਾਵਤ ਤਰੀਕਿਆਂ ਬਾਰੇ ਸੰਕੇਤ ਦਿੱਤਾ, ਹਾਲਾਂਕਿ ਉਨ੍ਹਾਂ ਨੇ ਕੋਈ ਵਿਸ਼ਲੇਸ਼ਣ ਨਹੀਂ ਕੀਤਾ। ਟਰੰਪ ਨੇ NBC ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ, "ਕੁਝ ਤਰੀਕੇ ਹਨ, ਜਿਨ੍ਹਾਂ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ।" ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਗੱਲ ਕਰਨ ਲਈ ਹੁਣ ਵੀ ਬਹੁਤ ਜਲਦੀ ਹੈ।
22ਵੀਂ ਸੰਵਿਧਾਨਕ ਸੋਧ – ਤੀਜੀ ਵਾਰ ਰਾਸ਼ਟਰਪਤੀ ਬਣਨ ‘ਚ ਰੁਕਾਵਟ
1951 ਵਿੱਚ 22ਵੀਂ ਸੰਵਿਧਾਨਕ ਸੋਧ ਲਾਗੂ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਫਰੈਂਕਲਿਨ ਡੀ. ਰੂਜ਼ਵੈਲਟ ਲਗਾਤਾਰ ਚਾਰ ਵਾਰ ਚੁਣੇ ਗਏ ਸਨ, ਜਿਸ ਤੋਂ ਬਾਅਦ ਇਸ ਨਿਯਮ ਨੂੰ ਕਾਨੂੰਨੀ ਰੂਪ ਦਿੱਤਾ ਗਿਆ। ਇੰਟਰਵਿਊ ਦੌਰਾਨ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਉਪ-ਰਾਸ਼ਟਰਪਤੀ ਤੀਜੀ ਮਿਆਦ ਲਈ ਚੋਣ ਲੜ ਸਕਦਾ ਹੈ ਅਤੇ ਫਿਰ ਟਰੰਪ ਨੂੰ ਅਹੁਦਾ ਸੌਂਪ ਸਕਦਾ ਹੈ? ਉਨ੍ਹਾਂ ਨੇ ਕਿਹਾ, "ਹਾਂ, ਇਹ ਇੱਕ ਤਰੀਕਾ ਹੈ, ਪਰ ਹੋਰ ਵੀ ਤਰੀਕੇ ਹਨ।" ਜਦੋਂ ਉਸ ਨੂੰ ਹੋਰ ਤਰੀਕਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਹੋ ਗਿਆ ਅਤੇ ਕੁਝ ਨਾ ਬੋਲਿਆ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਇਸ ਦੇਸ਼ 'ਚ Deportation ਦੀ ਪ੍ਰਕਿਰਿਆ ਸ਼ੁਰੂ, ਚਿਤਾਵਨੀ ਦੀ ਮਿਆਦ ਅੱਜ ਖ਼ਤਮ
ਟਰੰਪ ਨੇ ਆਪਣੇ ਸਹਿਯੋਗੀਆਂ ਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ ਕਿਹਾ,"ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਮੈਂ ਅਜਿਹਾ ਕਰਾਂ। ਪਰ ਮੇਰਾ ਮਤਲਬ ਹੈ, ਮੈਂ ਅਸਲ ਵਿੱਚ ਉਨ੍ਹਾਂ ਨੂੰ ਦੱਸਦਾ ਹਾਂ, ਅਸੀਂ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ'। ਉਸਨੇ ਆਪਣੇ ਮੌਜੂਦਾ ਪ੍ਰਸ਼ਾਸਨ ਦਾ ਹਵਾਲਾ ਦਿੰਦੇ ਹੋਏ ਕਿਹਾ,"ਮੈਂ ਮੌਜੂਦਾ ਸਮੇਂ 'ਤੇ ਕੇਂਦ੍ਰਿਤ ਹਾਂ।" ਇਸ ਬਿਆਨ ਨਾਲ ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਰਫ਼ ਮਜ਼ਾਕ ਨਹੀਂ ਕਰ ਰਹੇ ਸਨ, ਸਗੋਂ ਕੁਝ ਗੰਭੀਰ ਸੋਚ ਰਹੇ ਸਨ। ਜਨਵਰੀ ਦੇ ਅਖੀਰ ਵਿੱਚ ਨੇਵਾਡਾ ਵਿੱਚ ਇੱਕ ਰੈਲੀ ਵਿੱਚ ਟਰੰਪ ਨੇ ਕਿਹਾ,"ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ ਕਿ ਮੈਂ ਇੱਕ ਵਾਰ ਨਹੀਂ ਸਗੋਂ ਦੋ ਵਾਰ, ਤਿੰਨ ਵਾਰ ਜਾਂ ਚਾਰ ਵਾਰ ਸੇਵਾ ਕਰਾਂ।" ਉਸਨੇ ਬਾਅਦ ਵਿੱਚ ਅੱਗੇ ਕਿਹਾ,"ਨਹੀਂ, ਇਹ ਦੋ ਵਾਰ ਸੇਵਾ ਕਰਨਾ ਹੋਵੇਗਾ। ਅਗਲੇ ਚਾਰ ਸਾਲਾਂ ਲਈ, ਮੈਂ ਆਰਾਮ ਨਹੀਂ ਕਰਾਂਗਾ।" ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਤੀਜੇ ਕਾਰਜਕਾਲ ਦੀ ਸੰਭਾਵਨਾ ਬਾਰੇ ਬਿਆਨ ਦਿੱਤੇ ਹਨ। ਹਾਲਾਂਕਿ ਸੰਵਿਧਾਨਕ ਰੁਕਾਵਟਾਂ ਅਤੇ ਕਾਨੂੰਨੀ ਮਿਆਰਾਂ ਕਾਰਨ ਟਰੰਪ ਦੀ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।