ਟਰੰਪ ਨੇ ਕਿਹਾ— ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ''ਤੇ ਕਰਾਂਗਾ ਵੱਡੀ ਰੈਲੀ

04/24/2017 1:43:03 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 29 ਅਪ੍ਰੈਲ ਨੂੰ ਰਾਸ਼ਟਰਪਤੀ ਦੇ ਤੌਰ ''ਤੇ ਆਪਣੇ 100 ਦਿਨ ਪੂਰੇ ਹੋਣ ਦੇ ਮੌਕੇ ''ਤੇ ਪੈਨਸਿਲਵੇਨੀਆ ''ਚ ਇਕ ਵੱਡੀ ਰੈਲੀ ਆਯੋਜਿਤ ਕਰਨਗੇ। ਇਹ ਗੱਲ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ''ਤੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਅਗਲੇ ਸ਼ਨੀਵਾਰ ਦੀ ਰਾਤ ਨੂੰ ਪੈਨਸਿਲਵੇਨੀਆ ''ਚ ਇਕ ਵੱਡੀ ਰੈਲੀ ਕਰਾਂਗਾ। 
ਟਰੰਪ ਵਲੋਂ ਇਹ ਐਲਾਨ ਉਨ੍ਹਾਂ ਵਲੋਂ ਕਿਸੇ ਨਵੇਂ ਪ੍ਰਸ਼ਾਸਨ ਦੇ 100 ਦਿਨ ਪੂਰੇ ਹੋਣ ''ਤੇ ਉਸ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਦੇ ਮਾਪਦੰਡ ਬਾਰੇ ਟਵੀਟ ਕਰਨ ਦੇ ਇਕ ਦਿਨ ਬਾਅਦ ਆਈ।
ਇੱਥੇ ਦੱਸ ਦੇਈਏ ਕਿ ਚੋਣ ਮੁਹਿੰਮ ਦੌਰਾਨ ਖੁਦ ਟਰੰਪ ਨੇ ਆਪਣੇ ਪਹਿਲੇ 100 ਦਿਨਾਂ ਬਾਰੇ ਵਾਰ-ਵਾਰ ਗੱਲ ਕੀਤੀ ਸੀ। ਪ੍ਰਚਾਰ ਮੁਹਿੰਮ ਦੇ ਅੰਤਿਮ ਹਫਤੇ ਵਿਚ ਉਨ੍ਹਾਂ ਨੇ ਹਰ ਥਾਂ ਆਪਣੇ ਭਾਸ਼ਣ ਦੌਰਾਨ ਲੋਕਾਂ ਨੂੰ ਇਹ ਕਲਪਨਾ ਕਰਨ ਨੂੰ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਆਪਣੇ ਪਹਿਲੇ 100 ਦਿਨਾਂ ''ਚ ਕੀ ਪ੍ਰਾਪਤੀਆਂ ਹਾਸਲ ਕਰ ਸਕਦਾ ਹੈ। ਦੱਸਣ ਯੋਗ ਹੈ ਕਿ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਆਪਣੀ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।

Tanu

News Editor

Related News