ਟਰੰਪ ਦਾ 'ਸਿਆਸੀ ਸਟੰਟ', ਹਸਪਤਾਲ 'ਚੋਂ ਨਿਕਲ ਕੇ ਪੁੱਜੇ ਪ੍ਰਸ਼ੰਸਕਾਂ ਵਿਚਕਾਰ

10/05/2020 10:02:07 AM

ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸ਼ਾਮ 5.30 ਵਜੇ ਮਿਲਟਰੀ ਸੈਂਟਰ ਦੇ ਹਸਪਤਾਲ ਵਿਚੋਂ ਨਿਕਲੇ ਅਤੇ ਹਸਪਤਾਲ ਦੇ ਬਾਹਰ ਖੜ੍ਹੇ ਆਪਣੇ ਪ੍ਰਸ਼ੰਸਕਾਂ ਨੂੰ ਦੇਖਣ ਗਏ। ਟਰੰਪ ਨੇ ਗੱਡੀ ਵਿਚ ਬੈਠਿਆਂ ਹੀ ਹੱਥ ਹਿਲਾ ਕੇ ਸਭ ਨੂੰ ਆਪਣੇ ਸਿਹਤਯਾਬ ਹੋਣ ਦਾ ਸੰਕੇਤ ਦਿੱਤਾ। ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਟਰੰਪ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਅਜਿਹੇ ਵਿਚ ਵੀ ਉਹ ਆਪਣੀ ਵੋਟ ਬੈਂਕ ਦੀ ਚਿੰਤਾ ਵਿਚ ਹਨ। ਇਸ ਨੂੰ ਟਰੰਪ ਦਾ 'ਸਿਆਸੀ ਸਟੰਟ' ਕਿਹਾ ਜਾ ਰਿਹਾ ਹੈ। 

ਡਾਕਟਰਾਂ ਸਣੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਟਰੰਪ ਹੋਰਾਂ ਨੂੰ ਵੀ ਖਤਰੇ ਵਿਚ ਪਾ ਰਹੇ ਹਨ। ਇਕ ਵੀਡੀਓ ਵਿਚ ਟਰੰਪ ਕਾਲੇ ਰੰਗ ਦੀ ਗੱਡੀ ਦੀ ਪਿਛਲੀ ਸੀਟ 'ਤੇ ਮਾਸਕ ਲਗਾ ਕੇ ਬੈਠੇ ਨਜ਼ਰ ਆ ਰਹੇ ਹਨ ਅਤੇ ਬਾਹਰ ਇਕੱਠੇ ਹੋਏ ਸਮਰਥਕਾਂ ਨੂੰ ਹੱਥ ਹਿਲਾ ਰਹੇ ਹਨ। 

 

PunjabKesari

ਟਰੰਪ ਦੇ ਸਮਰਥਕਾਂ ਦੇ ਹੱਥਾਂ ਵਿਚ ਅਮਰੀਕੀ ਝੰਡੇ ਫੜੇ ਹੋਏ ਸਨ। ਰਾਸ਼ਟਰਪਤੀ ਦੀ ਗੱਡੀ ਵਿਚ ਅਗਲੀ ਸੀਟ 'ਤੇ ਵੀ ਦੋ ਵਿਅਕਤੀ ਬੈਠੇ ਸਨ। ਹਾਲਾਂਕਿ ਟਰੰਪ ਜਲਦੀ ਹੀ ਵਾਪਸ ਚਲੇ ਗਏ ਪਰ ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਅਜਿਹੀਆਂ ਹਰਕਤਾਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਡਾਕਟਰ ਜੇਮਸ ਫਿਲਿਪ ਨੇ ਕਿਹਾ ਕਿ ਰਾਸ਼ਟਰਪਤੀ ਦੀ ਐੱਸ. ਯੂ. ਵੀ. ਨਾ ਸਿਰਫ ਬੁਲਟਪਰੂਫ ਹੈ ਬਲਕਿ ਰਸਾਇਣਕ ਹਮਲੇ ਲਈ ਵੀ ਸੀਲ ਹੈ। ਇਸ ਕਾਰ ਅੰਦਰ ਕੋਰੋਨਾ ਦੇ ਸੰਕਰਮਣ ਦਾ ਖਤਰਾ ਵਧੇਰੇ ਹੈ। ਇਹ ਰਾਸ਼ਟਰਪਤੀ ਦਾ ਗੈਰ-ਜ਼ਿੰਮੇਵਾਰੀ ਵਾਲਾ ਰਵੱਈਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀ ਸਿਹਤ ਵਿਚ ਕਾਫੀ ਸੁਧਾਰ ਹੋ ਰਿਹਾ ਹੈ। 


Lalita Mam

Content Editor

Related News