ਟਰੰਪ ਦੇ ਬਚਪਨ ਦੇ ਘਰ ਦੀ ਹੋਵੇਗੀ ਨਿਲਾਮੀ

01/18/2017 7:35:57 AM

ਨਿਊਯਾਰਕ— ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਵੀਂਸ ਸਥਿਤ ਮਕਾਨ ਦੀ ਨੀਲਾਮੀ ਹੋਣ ਵਾਲੀ ਹੈ, ਜਿਸ ਨਾਲ ਟਰੰਪ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। 

ਇਕ ਸਥਾਨਕ ਪੱਤਰਕਾਰ ਦੇ ਅਨੁਸਾਰ ਇਸ ਮਕਾਨ ਦਾ ਨਿਰਮਾਣ ਡੋਨਾਲਡ ਟਰੰਪ ਦੇ ਪਿਤਾ ਫ੍ਰੇਡ ਟਰੰਪ ਨੇ ਕਰਵਾਇਆ ਸੀ ਅਤੇ ਇਸ ਘਰ ''ਚ ਡੋਨਾਲਡ ਟਰੰਪ ਚਾਰ ਸਾਲ ਦੀ ਉਮਰ ਤੱਕ ਰਹੇ ਸਨ। ਪਿੱਛਲੇ ਸਾਲ ਮਾਈਕਲ ਡੇਵਿਸ ਨਾਂ ਦੇ ਇਕ ਵਿਅਕਤੀ ਨੇ ਇਸ ਘਰ ਨੂੰ 14 ਲੱਖ ਡਾਲਰ ''ਚ ਖਰੀਦਿਆ ਸੀ। ਇਸ ਘਰ ਨੂੰ ''ਪੈਰਾਮਾਉਂਟ ਰਿਆਲਟੀ ਯੂਐੱਸਏ'' ਨਾਂ ਦੀ ਕੰਪਨੀ ਵਲੋਂ ਨਿਲਾਮ ਕੀਤਾ ਜਾ ਰਿਹਾ ਹੈ। ਮਕਾਨ ਵੇਚਣ ਵਾਲਿਆਂ ਨੂੰ ਉਮੀਦ ਹੈ ਕਿ ਟਰੰਪ ਦਾ ਨਾਂ ਜੁੜਨ ਨਾਲ ਇਸ ਦੀ ਕੀਮਤ ''ਚ ਬਹੁਤ ਵਾਧਾ ਹੋਵੇਗਾ। ਪੈਰਾਮਾਉਂਟ ਅਧਿਕਾਰੀ ਮੀਸ਼ਾ ਹੈਗਾਨੀ ਨੇ ਕਿਹਾ ਕਿ ਇਹ ਬਹੁਤ ਚੰਗਾ ਹੈ ਅਤੇ ਇਸ ਦੀ ਕੀਮਤ ਕਿਸੇ ਦੂਜੀ ਰੀਅਲ ਸਟੇਟ ਸੰਪਤੀ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਉਨ੍ਹਾਂ ਦਾ ਅਧਿਕਾਰਿਤ ਨਿਵਾਸ ਸਥਾਨ ਵਾਈਟ ਹਾਊਸ ਹੋ ਜਾਵੇਗਾ।


Related News