ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ
Monday, Apr 05, 2021 - 08:28 PM (IST)
ਵਾਸ਼ਿੰਗਟਨ - ਡੋਨਾਲਡ ਟਰੰਪ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਹੋਣ ਜਾਂ ਉਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਨਾਂ ਦੀ ਚਰਚਾ ਵਿਸ਼ਾ ਬਣਿਆ ਰਹਿੰਦਾ ਸੀ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਦੀ ਇਕ ਸਕਿਊਰਿਟੀ ਵਿਚ ਲੱਗੇ ਬਾਡੀਗਾਰਡ ਨੇ ਇਕ ਨਵਾਂ ਖੁਲਾਸਾ ਕੀਤਾ ਹੈ। ਕੇਵਿਨ ਮੈਕਕੇ ਨਾਂ ਦੇ ਇਕ ਬਾਡੀਗਾਰਡ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ 2008 ਵਿਚ ਸਕਾਟਲੈਂਡ ਵਿਚ ਇਕ ਗੋਲਫ ਕੋਰਸ 'ਤੇ ਜਾਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੈਕਡੋਨਲਡਸ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਯੂ. ਕੇ. ਦੀ ਕੋਈ ਕਰੰਸੀ ਨਹੀਂ ਸੀ। ਜਿਸ ਕਾਰਣ ਮੈਨੂੰ ਸਾਬਕਾ ਰਾਸ਼ਟਰਪਤੀ ਟਰੰਪ ਸਣੇ ਉਨ੍ਹਾਂ ਦੇ ਸਾਥੀ ਲੋਕਾਂ ਲਈ ਖਰਚ ਕਰਨਾ ਪਿਆ।
ਇਹ ਵੀ ਪੜੋ - ਜਾਰਡਨ 'ਚ ਤਖਤਾਪਲਟ ਨਾਕਾਮ, ਸਪੋਰਟ 'ਚ ਆਏ ਅਮਰੀਕਾ ਸਣੇ ਕਈ ਮੁਲਕ
ਟਰੰਪ 'ਤੇ ਉਧਾਰ ਹਨ ਸਾਬਕਾ ਬਾਡੀਗਾਰਡ ਦੇ 130 ਡਾਲਰ
50 ਸਾਲਾਂ ਬਾਡੀਗਾਰਡ ਨੇ ਅੱਗੇ ਇਕ ਅੰਗ੍ਰੇਜ਼ੀ ਵੈੱਬਸਾਈਟ 'ਦਿ ਡੇਲੀ ਮੇਲ' ਨੂ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਨ੍ਹਾਂ ਨੂੰ ਪੈਸੇ ਉਧਾਰ ਦੇ ਸਕਦਾ ਹਾਂ। ਫਿਰ ਮੈਂ 20 ਚੀਜ਼ ਬਰਗਰ ਅਤੇ ਫ੍ਰਾਈਜ਼ ਸਣੇ ਲਗਭਗ 10 ਤੋਂ 15 ਕੋਕ ਦੇ ਆਰਡਰ ਲਈ ਭੁਗਤਾਨ ਕੀਤਾ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਪੈਸੇ ਵਾਪਸ ਦੇ ਦੇਣਗੇ ਪਰ ਉਨ੍ਹਾਂ ਨੇ ਹੁਣ ਤੱਕ ਪੈਸੇ ਵਾਪਸ ਨਹੀਂ ਕੀਤੇ। ਉਨ੍ਹਾਂ ਇਹ ਵੀ ਆਖਿਆ ਕਿ ਰਾਜਨੇਤਾ ਆਪਣੇ ਸ਼ਬਦਾਂ ਦੇ ਆਦਮੀ ਨਹੀਂ ਹੈ। ਉਸ ਵੇਲੇ 130 ਡਾਲਰ ਮੇਰੇ ਲਈ ਇਕ ਵੱਡੀ ਗੱਲ ਸੀ ਕਿਉਂਕਿ ਟਰੰਪ ਲਈ ਕੰਮ ਕਰਦੇ ਵੇਲੇ ਮੈਂ ਲਗਭਗ 2700 ਡਾਲਰ ਪ੍ਰਤੀ ਮਹੀਨਾ ਤਨਖਾਹ ਲੈਂਦਾ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਸਾਬਕਾ ਰਾਸ਼ਟਰਪਤੀ ਤੋਂ ਪੈਸੇ ਮੰਗ ਲੈਣੇ ਚਾਹੀਦੇ ਸਨ।
ਇਹ ਵੀ ਪੜੋ - ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ
ਮੈਂ ਸੋਚਦਾ ਰਿਹਾ ਉਹ ਪੈਸੇ ਦੇ ਦੇਣਗੇ
ਮੈਕਕੇ ਨੇ ਅੱਗੇ ਆਖਿਆ ਕਿ ਮੈਂ ਸੋਚਦਾ ਰਿਹਾ ਕਿ ਉਹ ਕਹਿਣਗੇ ਕੇਵਿਨ ਇਹ ਰਹੇ ਤੇਰੇ ਪੈਸੇ ਜਿਹੜੇ ਮੈਂ ਤੈਨੂੰ ਦੇਣੇ ਸੀ। ਮੈਨੂੰ 2012 ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਟਰੰਪ ਲਈ ਕੰਮ ਕਰਨ ਦੇ ਤਣਾਅ ਦਾ ਨੁਕਸਾਨ ਮੈਨੂੰ ਆਪਣੇ 23 ਸਾਲ ਦੇ ਵਿਆਹ ਵਿਚ ਵੀ ਝੇਲਣਾ ਪਿਆ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ ਸਾਬਕਾ ਰਾਸ਼ਟਰਪਤੀ ਬੇੱਦ ਮੂੜੀ ਸਨ ਅਤੇ ਆਪਣੇ ਆਲੇ-ਦੁਆਲੇ ਦੇ ਸਭ ਲੋਕਾਂ ਤੋਂ ਨਾਰਾਜ਼ ਹੁੰਦੇ ਰਹਿੰਦੇ ਸਨ।
ਇਹ ਵੀ ਪੜੋ - 'Mario' ਗੇਮ ਦੀ ਹੋਈ ਨੀਲਾਮੀ, ਮਿਲੇ ਇੰਨੇ ਕਰੋੜ ਰੁਪਏ