ਟਰੰਪ ਨੇ ਮਹਾਦੋਸ਼ ਪ੍ਰਕਿਰਿਆ ਦੌਰਾਨ ਗਵਾਹੀ ਦੇਣ ਵਾਲੇ 2 ਅਧਿਕਾਰੀਆਂ ਦੀ ਕੀਤੀ ਛੁੱਟੀ

Saturday, Feb 08, 2020 - 05:42 PM (IST)

ਟਰੰਪ ਨੇ ਮਹਾਦੋਸ਼ ਪ੍ਰਕਿਰਿਆ ਦੌਰਾਨ ਗਵਾਹੀ ਦੇਣ ਵਾਲੇ 2 ਅਧਿਕਾਰੀਆਂ ਦੀ ਕੀਤੀ ਛੁੱਟੀ

ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਖਿਲਾਫ ਪ੍ਰਤੀਨਿਧੀ ਸਭਾ ਵਿਚ ਮਹਾਦੋਸ਼ ਦੀ ਕਾਰਵਾਈ ਦੌਰਾਨ ਸੰਸਦੀ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਵਾਲੇ 2 ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। 3 ਦਿਨ ਪਹਿਲਾਂ ਸੈਨੇਟ ਨੇ ਟਰੰਪ ਨੂੰ ਸਭ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਉਕਤ 2 ਅਧਿਕਾਰੀ, ਜਿਹਨਾਂ ਦੀ ਛੁੱਟੀ ਕੀਤੀ ਗਈ ਹੈ, ਵਿਚ ਯੂਰਪੀਅਨ ਯੂਨੀਅਨ ਵਿਚ ਅਮਰੀਕਾ ਦੇ ਰਾਜਦੂਤ ਗਾਰਡਨ ਸੌਂਡਲੈਂਡ ਅਤੇ ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਬਾਰੇ ਯੂਕ੍ਰੇਨ ਮਾਮਲਿਆਂ ਦੇ ਮਾਹਿਰ ਲੈਫਟੀਨੈਂਟ ਕਰਨਲ ਅਲੈਗਜ਼ੈਂਡਰ ਵਿੰਡਮੈਨ ਸ਼ਾਮਲ ਹਨ। ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਉਕਤ ਦੋਵਾਂ ਅਧਿਕਾਰੀਆਂ ਦੀ ਬਰਤਰਫੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਵ੍ਹਾਈਟ ਹਾਊਸ ਨੇ ਵਿੰਡਮੈਨ ਦੇ ਜੁੜੇ ਭਰਾ ਲੈਫਟੀਨੈਂਟ ਕਰਨਲ ਯੇਵਗੇਨੀ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ।


author

Baljit Singh

Content Editor

Related News