Trudeau ਦੇ ਅਸਤੀਫ਼ੇ ਮਗਰੋਂ Trump ਨੇ ਕੈਨੇਡਾ ਨੂੰ ''51ਵਾਂ ਰਾਸ਼ਟਰ'' ਬਣਾਉਣ ਦੀ ਪੇਸ਼ਕਸ਼ ਦੁਹਰਾਈ
Tuesday, Jan 07, 2025 - 10:19 AM (IST)
ਵਾਸ਼ਿੰਗਟਨ (ਭਾਸ਼ਾ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ (6 ਜਨਵਰੀ) ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਟਰੂਡੋ ਨੇ ਆਪਣੀ ਲੀਡਰਸ਼ਿਪ ਪ੍ਰਤੀ ਵਧਦੀ ਅਸੰਤੁਸ਼ਟੀ ਦੇ ਮੱਦੇਨਜ਼ਰ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਕੈਨੇਡਾ ਵਿੱਚ ਇਸ ਸਾਲ ਚੋਣਾਂ ਹੋਣੀਆਂ ਹਨ। ਟਰੂਡੋ ਨੇ ਕਿਹਾ ਕਿ ਜਦੋਂ ਤੱਕ ਪਾਰਟੀ ਕੋਈ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਤੋਂ ਕੁਝ ਘੰਟੇ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਪ੍ਰਸਤਾਵ ਨੂੰ ਮੁੜ ਦੁਹਰਾਇਆ।
ਡੋਨਾਲਡ ਟਰੰਪ ਅਤੇ ਟਰੂਡੋ ਦਾ ਰਿਸ਼ਤਾ ਕਦੇ ਵੀ ਚੰਗਾ ਨਹੀਂ ਰਿਹਾ। ਟਰੰਪ ਦੇ ਪਿਛਲੇ ਕਾਰਜਕਾਲ (2017-2021) ਦੌਰਾਨ ਵੀ ਟਰੂਡੋ ਨਾਲ ਉਨ੍ਹਾਂ ਦਾ ਸਬੰਧ ਚੰਗੇ ਨਹੀਂ ਰਹੇ। ਪਿਛਲੇ ਸਾਲ 5 ਨਵੰਬਰ ਨੂੰ ਮਾਰ-ਏ-ਲਾਗੋ ਵਿਖੇ ਆਪਣੀ ਚੋਣ ਜਿੱਤ ਅਤੇ ਟਰੂਡੋ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਵਿਚਾਰ ਪੇਸ਼ ਕਰ ਰਹੇ ਹਨ। ਟਰੰਪ ਨੇ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ।
ਡੋਨਾਲਡ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਕੈਨੇਡਾ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਦੇਸ਼ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ। ਅਮਰੀਕਾ ਹੁਣ ਉਸ ਵੱਡੇ ਵਪਾਰਕ ਘਾਟੇ ਅਤੇ ਸਬਸਿਡੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜੋ ਕੈਨੇਡਾ ਨੂੰ ਆਪਣੀ ਆਰਥਿਕਤਾ ਨੂੰ ਚਾਲੂ ਰੱਖਣ ਲਈ ਲੋੜੀਂਦਾ ਹੈ। ਟਰੂਡੋ ਨੂੰ ਇਹ ਗੱਲ ਪਤਾ ਸੀ ਅਤੇ ਉਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।"
ਪੜ੍ਹੋ ਇਹ ਅਹਿਮ ਖ਼ਬਰ-Trudeau ਦਾ ਅਸਤੀਫ਼ਾ ਭਾਰਤੀਆਂ ਲਈ Good news, ਸਬੰਧ ਸੁਧਰਨ ਦੀ ਆਸ
'ਜੇ ਕੈਨੇਡਾ ਅਮਰੀਕਾ ਨਾਲ ਜੁੜ ਜਾਂਦਾ ਹੈ...'
ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਟਰੰਪ ਨੇ ਕਿਹਾ, ''ਜੇਕਰ ਕੈਨੇਡਾ ਅਮਰੀਕਾ 'ਚ ਸ਼ਾਮਲ ਹੋ ਜਾਂਦਾ ਹੈ ਤਾਂ ਕੋਈ ਟੈਰਿਫ ਨਹੀਂ ਦੇਣਾ ਪਵੇਗਾ, ਟੈਕਸ ਬਹੁਤ ਘੱਟ ਹੋ ਜਾਣਗੇ ਅਤੇ ਦੇਸ਼ ਦੇ ਨਾਗਰਿਕ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ। ਸਾਡੇ ਨਾਲ ਮਿਲ ਕੇ ਇਹ ਇੱਕ ਮਹਾਨ ਦੇਸ਼ ਬਣ ਸਕਦਾ ਹੈ।" ਟਰੰਪ ਦੇ ਪ੍ਰਸਤਾਵ 'ਤੇ ਕੈਨੇਡਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਟੋਰਾਂਟੋ ਅਮਰੀਕਾ ਨਾਲ ਲੱਗਦੀ ਆਪਣੀ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਨਹੀਂ ਰੋਕਦਾ ਤਾਂ ਕੈਨੇਡੀਅਨ ਦਰਾਮਦਾਂ 'ਤੇ 25 ਫੀਸਦੀ ਟੈਰਿਫ ਲਗਾਉਣਗੇ। ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਟਰੰਪ ਨੇ ਟਰੂਡੋ ਨੂੰ 'ਕੈਨੇਡਾ ਦੇ ਮਹਾਨ ਰਾਜ ਦਾ ਗਵਰਨਰ' ਕਹਿ ਕੇ ਮਜ਼ਾਕ ਵੀ ਉਡਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।