ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ‘ਬੇਹੱਦ ਨੇੜੇ’ ਹੈ ਅਮਰੀਕਾ : ਟਰੰਪ

Wednesday, Nov 12, 2025 - 12:48 PM (IST)

ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ‘ਬੇਹੱਦ ਨੇੜੇ’ ਹੈ ਅਮਰੀਕਾ : ਟਰੰਪ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਨਿਰਪੱਖ ਵਪਾਰ ਸਮਝੌਤੇ ’ਤੇ ਪਹੁੰਚਣ ਦੇ ‘ਬੇਹੱਦ ਨੇੜੇ’ ਹੈ। ਉਹ ‘ਕਿਸੇ ਵੀ ਸਮੇਂ’ ਭਾਰਤ ’'ਤੇ ਲਾਏ ਗਏ ਟੈਰਿਫ ਨੂੰ ਘਟਾ ਦੇਣਗੇ।

ਇਹ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ’ਚ ਦੂਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਨਾਲ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਦਾ ਇਹ ਬਿਆਨ ਕਿੰਨਾ ਕੁ ਸਾਰਥਕ ਹੈ ਜਾਂ ਦੋਵਾਂ ਧਿਰਾਂ ਦਰਮਿਆਨ ਲੇਬੇ ਸਮੇ ਤੋਂ ਉਡੀਕੇ ਜਾ ਰਹੇ ਸਮਝੌਤੇ ਲਈ ਗੱਲਬਾਤ ’ਚ ਕਿਨੀ ਕੁ ਪ੍ਰਗਤੀ ਹੋਈ ਹੈ। ਟਰੰਪ ਨੇ ਸੋਮਵਾਰ ਕਿਹਾ ਕਿ ਅਸੀਂ ਭਾਰਤ ਨਾਲ ਇਕ ਸੌਦਾ ਕਰ ਰਹੇ ਹਾਂ। ਇਹ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਉਹ ਅਜੇ ਮੈਨੂੰ ਪਸੰਦ ਨਹੀਂ ਕਰਦੇ ਪਰ ਦੁਬਾਰਾ ਪਸੰਦ ਕਰਨਗੇ।

ਉਨ੍ਹਾਂ ਇਹ ਟਿੱਪਣੀਆਂ ਓਵਲ ਦਫ਼ਤਰ ’ਚ ਇਕ ਸਮਾਗਮ ਦੌਰਾਨ ਕੀਤੀਆਂ, ਜਿੱਥੇ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ’ਚ ਨਵੇਂ ਅਮਰੀਕੀ ਰਾਜਦੂਤ ਵਜੋਂ ਸਹੁੰ ਚੁਕਾਈ। ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ’ਚ ਇਕ ਅਹਿਮ ਆਰਥਿਕ ਅਤੇ ਰਣਨੀਤਕ ਸੁਰੱਖਿਆ ਭਾਈਵਾਲ ਦੱਸਦਿਆਂ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕਾ ਦੇ ਸ਼ਾਨਦਾਰ ਸਬੰਧ ਹਨ।


author

cherry

Content Editor

Related News