ਟਰੰਪ ਨੇ ਮੱਧ ਏਸ਼ੀਆਈ ਨੇਤਾਵਾਂ ਦੀ ਕੀਤੀ ਮੇਜ਼ਬਾਨੀ

Saturday, Nov 08, 2025 - 12:26 PM (IST)

ਟਰੰਪ ਨੇ ਮੱਧ ਏਸ਼ੀਆਈ ਨੇਤਾਵਾਂ ਦੀ ਕੀਤੀ ਮੇਜ਼ਬਾਨੀ

ਵਾਸ਼ਿੰਗਟਨ (ਭਾਸ਼ਾ)- ਸਮਾਰਟਫੋਨ, ਇਲੈਕਟ੍ਰਿਕ ਵਾਹਨਾਂ ਅਤੇ ਲੜਾਕੂ ਜਹਾਜ਼ਾਂ ਸਮੇਤ ਉੱਚ ਤਕਨੀਕ ਵਾਲੇ ਉਪਕਰਨਾਂ ਲਈ ਜ਼ਰੂਰੀ ਰੇਅਰ ਅਰਥ ਮੈਟਲ ਦੀ ਖੋਜ ’ਚ ਤੇਜ਼ੀ ਲਿਆਉਣ ਦੀ ਆਪਣੀ ਮੁਹਿੰਮ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ‘ਵਾਈਟ ਹਾਊਸ’ ਵਿਚ ਪੰਜ ਮੱਧ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਦੀ ਮੇਜ਼ਬਾਨੀ ਕੀਤੀ।

ਟਰੰਪ ਅਤੇ ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੇ ਰਾਤਰੀ ਭੋਜਨ ਤੋਂ ਪਹਿਲਾਂ ਓਵਲ ਆਫਿਸ ’ਚ ਦੋ-ਪੱਖੀ ਬੈਠਕਾਂ ਕੀਤੀਆਂ। ਟਰੰਪ ਨੇ ਕਿਹਾ, “ਇਹ ਦੇਸ਼ ਕਦੇ ਪੂਰਬ ਅਤੇ ਪੱਛਮ ਨੂੰ ਜੋੜਨ ਵਾਲੇ ਪ੍ਰਾਚੀਨ ਸਿਲਕ ਰੋਡ ਦਾ ਕੇਂਦਰ ਸਨ ਪਰ ਦੁੱਖ ਦੀ ਗੱਲ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਨੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ।”

ਉਨ੍ਹਾਂ ਕਿਹਾ, “ਮੈਂ ਇਸ ਖੇਤਰ ਦੇ ਮਹੱਤਵ ਨੂੰ ਸਮਝਦਾ ਹਾਂ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ।” ਪੰਜ ਦੇਸ਼ਾਂ ਦੇ ਨੇਤਾਵਾਂ ਦੀ ਯਾਤਰਾ ਉਸ ਸਮੇਂ ਹੋਈ ਹੈ, ਜਦੋਂ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਰੇਅਰ ਅਰਥ ਮੈਟਲ ਦੀ ਬਰਾਮਦ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਮਤਭੇਦਾਂ ਨੂੰ ਅਸਥਾਈ ਤੌਰ ’ਤੇ ਘੱਟ ਕਰਨ ’ਚ ਸਫਲਤਾ ਹਾਸਲ ਕੀਤੀ ਹੈ।


author

cherry

Content Editor

Related News