ਟਰੰਪ ਨੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼, ਕਿਹਾ- ''ਚੀਨ ਸਰਹੱਦ ਵਿਵਾਦ ''ਤੇ PM ਮੋਦੀ ਚੰਗੇ ਮੂਡ ''ਚ ਨਹੀਂ''

Friday, May 29, 2020 - 08:58 AM (IST)

ਟਰੰਪ ਨੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼, ਕਿਹਾ- ''ਚੀਨ ਸਰਹੱਦ ਵਿਵਾਦ ''ਤੇ PM ਮੋਦੀ ਚੰਗੇ ਮੂਡ ''ਚ ਨਹੀਂ''

ਵਾਸ਼ਿੰਗਟਨ- ਭਾਰਤ-ਚੀਨ ਸਰਹੱਦ ਵਿਵਾਦ 'ਤੇ ਵਿਚੋਲਗੀ ਦੀ ਪੇਸ਼ਕਸ਼ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਆਇਆ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਵਿਚੋਲਗੀ ਦੀ ਪੇਸ਼ਕਸ਼ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਚੰਗੇ ਮੂਡ ਵਿਚ ਨਹੀਂ ਹਨ। ਟਰੰਪ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਚੱਲ ਰਹੇ ਵਿਵਾਦ 'ਤੇ ਉਨ੍ਹਾਂ ਪੀ. ਐੱਮ. ਮੋਦੀ ਨਾਲ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਮੋਦੀ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਚੀਨ ਨਾਲ ਜਿਸ ਤਰ੍ਹਾਂ ਚੱਲ ਰਿਹਾ ਹੈ, ਉਸ ਨੂੰ ਲੈ ਕੇ ਉਹ ਚੰਗੇ ਮੂਡ ਵਿਚ ਨਹੀਂ ਹਨ। ਟਰੰਪ ਨੇ ਵ੍ਹਾਈਟ ਹਾਊਸ ਸਥਿਤ ਓਵਲ ਆਫਸ ਵਿਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ। 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਇਕ ਵੱਡਾ ਟਕਰਾਅ ਚੱਲ ਰਿਹਾ ਹੈ। ਟਰੰਪ ਨੇ ਕਿਹਾ," ਮੈਂ ਪੀ. ਐੱਮ. ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਇਕ ਮਹਾਨ ਜੈਂਟਲਮੈਨ ਹਨ ਪਰ ਭਾਰਤ-ਚੀਨ ਵਿਚ ਵੱਡਾ ਵਿਵਾਦ ਹੈ। ਦੋਹਾਂ ਦੇਸ਼ਾਂ ਦੀ 1.4 ਅਰਬ ਆਬਾਦੀ ਹੈ ਤੇ ਦੋਹਾਂ ਦੇਸ਼ਾਂ ਕੋਲ ਤਾਕਤਵਰ ਫੌਜ ਹੈ। ਭਾਰਤ ਇਸ ਵਿਵਾਦ ਨੂੰ ਲੈ ਕੇ ਖੁਸ਼ ਨਹੀਂ ਹੈ ਤੇ ਹੋ ਸਕਦਾ ਹੈ ਕਿ ਚੀਨ ਵੀ ਖੁਸ਼ ਨਾ ਹੋਵੇ, ਜੇਕਰ ਭਾਰਤ ਚਾਹੁੰਦਾ ਹੈ ਤਾਂ ਮੈਂ ਵਿਚੋਲਗੀ ਲਈ ਤਿਆਰ ਹਾਂ।"

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਟਰੰਪ ਨੇ ਅਚਾਨਕ ਭਾਰਤ ਤੇ ਚੀਨ ਸਰਹੱਦ ਵਿਵਾਦ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਤੇ ਕਿਹਾ ਸੀ ਕਿ ਉਹ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਜਾਰੀ ਵਿਰੋਧ ਦੌਰਾਨ ਤਣਾਅ ਘੱਟ ਕਰਨ ਲਈ ਉਹ ਤਿਆਰ,ਇਛੁੱਕ ਤੇ ਸਮਰੱਥ ਹਨ। ਉੱਥੇ ਹੀ ਵੀਰਵਾਰ ਨੂੰ ਭਾਰਤ ਨੇ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ 'ਤੇ ਕਿਹਾ ਕਿ ਇਸ ਦਾ ਸ਼ਾਂਤੀਪੂਰਣ ਢੰਗ ਨਾਲ ਹੱਲ ਕਰਨ ਲਈ ਚੀਨ ਪੱਖ ਨਾਲ ਗੱਲਬਾਤ ਚੱਲ ਰਹੀ ਹੈ। ਭਾਰਤ ਇਸ ਦਾ ਹੱਲ ਲੱਭ ਲਵੇਗਾ। 
 


author

Lalita Mam

Content Editor

Related News