ਵਿਵਾਦਾਂ ''ਚ ਘਿਰਨ ਮਗਰੋਂ ਟਰੰਪ ਬੋਲੇ- ਮੈਂ ਗੋਲਫ ਖੇਡ ਕੇ ਕੋਈ ਪਾਪ ਨਹੀਂ ਕੀਤਾ

Tuesday, May 26, 2020 - 07:08 AM (IST)

ਵਿਵਾਦਾਂ ''ਚ ਘਿਰਨ ਮਗਰੋਂ ਟਰੰਪ ਬੋਲੇ- ਮੈਂ ਗੋਲਫ ਖੇਡ ਕੇ ਕੋਈ ਪਾਪ ਨਹੀਂ ਕੀਤਾ

ਵਾਸ਼ਿੰਗਟਨ- ਅਮਰੀਕਾ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਇਸ ਵਿਚਕਾਰ ਬੀਤੇ ਦਿਨੀਂ ਰਾਸ਼ਟਰਪਤੀ ਟਰੰਪ ਦੀ ਗੋਲਫ ਖੇਡਣ ਦੀ ਤਸਵੀਰ ਸਾਹਮਣੇ ਆਈ, ਜਿਸ ਕਾਰਨ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਕਈ ਹੋਰਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਇਸ ਦਾ ਜਵਾਬ ਦਿੰਦਿਆਂ ਟਰੰਪ ਨੇ ਇਕ ਟਵੀਟ ਕੀਤਾ। ਟਰੰਪ ਨੇ ਉਨ੍ਹਾਂ ਦੇ ਗੋਲਫ ਖੇਡਣ ਨੂੰ ਲੈ ਕੇ ਮੀਡੀਆ ਕਵਰੇਜ ਖਿਲਾਫ ਟਵੀਟ ਕਰਦਿਆਂ ਕਿਹਾ,"ਬਾਹਰ ਨਿਕਲਣ ਲਈ ਜਾਂ ਥੋੜ੍ਹੀ ਕਸਰਤ ਕਰਨ ਲਈ ਮੈਂ ਹਰ ਹਫਤੇ ਗੋਲਫ ਖੇਡਦਾ ਹਾਂ। ਫਰਜੀ ਅਤੇ ਭ੍ਰਿਸ਼ਟਾਚਾਰੀ ਨਿਊਜ਼ ਨੇ ਇਸ ਨੂੰ ਇੰਝ ਦਿਖਾਇਆ ਜਿਵੇਂ ਮੈਂ ਕੋਈ ਪਾਪ ਕੀਤਾ ਹੋਵੇ।" 

ਦਰਅਸਲ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਨੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਕ ਲੱਖ ਲੋਕਾਂ ਦੀ ਮੌਤ ਵਿਚਕਾਰ ਟਰੰਪ ਦੇ ਵਰਜੀਨੀਆ ਵਿਚ ਗੋਲਫ ਖੇਡਣ ਨੂੰ ਲੈ ਕੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਸੀ, ਜਿਸ ਨੂੰ ਲੈ ਕੇ ਟਰੰਪ ਨੇ ਟਵੀਟ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ,"ਮੀਡੀਆ ਨੇ ਇਹ ਕਿਉਂ ਨਹੀਂ ਕਿਹਾ ਕਿ ਮੈਂ ਤਿੰਨ ਮਹੀਨੇ ਬਾਅਦ ਪਹਿਲੀ ਵਾਰ ਗੋਲਫ ਖੇਡਿਆ ਹੈ ਤੇ ਜੇ ਮੈਂ ਤਿੰਨ ਸਾਲ ਬਾਅਦ ਵੀ ਗੋਲਫ ਖੇਡਦਾ ਤਾਂ ਵੀ ਉਹ ਅਜਿਹਾ ਹੀ ਕਰਦੇ। ਉਹ ਨਫਰਤ ਅਤੇ ਬੇਈਮਾਨੀ ਦੇ ਆਦੀ ਹੋ ਚੁੱਕੇ ਹਨ ਤੇ ਅਸਲ ਵਿਚ ਪੱਖਪਾਤੀ ਹਨ।" ਇਸ ਤੋਂ ਪਹਿਲਾਂ ਟਰੰਪ ਨੇ ਅਗਲੀਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਿਡੇਨ ਦੀ ਕੰਮ ਪ੍ਰਤੀ ਨੈਤਿਕਤਾ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ, ਜਿਸ ਦੇ ਬਾਅਦ ਸ਼ਨੀਵਾਰ ਨੂੰ ਬਿਡੇਨ ਨੇ ਇਕ ਮੁਹਿੰਮ ਜਾਰੀ ਕਰ ਕੇ ਰਾਸ਼ਟਰਪਤੀ ਵਲੋਂ ਗੋਲਫ ਖੇਡੇ ਜਾਣ ਨੂੰ ਲੈ ਕੇ ਸਖਤ ਨਿੰਦਾ ਕੀਤੀ ਸੀ। 
 


author

Lalita Mam

Content Editor

Related News