ਡੋਨਾਲਡ ਟਰੰਪ ਨੇ ਸਾਬਕਾ ਫ਼ੌਜੀ ਤੇ TV ਹੋਸਟ ਨੂੰ ਅਮਰੀਕਾ ਦਾ ਅਗਲਾ ਰੱਖਿਆ ਸਕੱਤਰ ਕੀਤਾ ਨਿਯੁਕਤ
Wednesday, Nov 13, 2024 - 05:21 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਉਣ ਵਾਲੀ ਕੈਬਨਿਟ 'ਚ ਇਕ ਹੋਰ ਅਹਿਮ ਨਿਯੁਕਤੀ ਦਾ ਐਲਾਨ ਕੀਤਾ ਹੈ। ਸਾਬਕਾ ਫ਼ੌਜੀ ਅਤੇ ਟੀਵੀ ਹੋਸਟ ਪੀਟ ਹੇਗਸੇਥ ਨਵੀਂ ਸਰਕਾਰ ਵਿੱਚ ਰੱਖਿਆ ਸਕੱਤਰ ਹੋਣਗੇ। ਟਰੰਪ-ਵੈਂਸ ਟ੍ਰਾਂਜਿਸ਼ਨ ਟੀਮ ਨੇ ਇੱਕ ਬਿਆਨ ਵਿੱਚ ਕਿਹਾ, "ਪੀਟ ਸਖ਼ਤ, ਹੁਸ਼ਿਆਰ ਅਤੇ ਅਮਰੀਕਾ ਫਸਟ ਵਿੱਚ ਸੱਚਾ ਵਿਸ਼ਵਾਸ ਰੱਖਣ ਵਾਲੇ ਹਨ। ਪੀਟ ਦੀ ਅਗਵਾਈ ਵਿੱਚ, ਅਮਰੀਕਾ ਦੇ ਦੁਸ਼ਮਣਾਂ ਨੂੰ ਇਹ ਚੇਤਾਵਨੀ ਮਿਲੇਗੀ ਕਿ ਸਾਡੀ ਫੌਜ ਫਿਰ ਤੋਂ ਮਹਾਨ ਹੋਵੇਗੀ ਅਤੇ ਅਮਰੀਕਾ ਕਦੇ ਵੀ ਪਿੱਛੇ ਨਹੀਂ ਹਟੇਗਾ।" ਇਸ ਐਲਾਨ 'ਤੇ ਨਵੀਂ ਦਿੱਲੀ ਸਮੇਤ ਪੂਰੀ ਦੁਨੀਆ ਦੀ ਨਜ਼ਰ ਸੀ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ
ਬਿਆਨ ਵਿਚ ਕਿਹਾ ਗਿਆ ਹੈ ਕਿ ਹੇਗਸੇਥ ਪ੍ਰਿੰਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਉਨ੍ਹਾਂ ਕੋਲ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਵੀ ਹੈ। ਉਹ ਇੱਕ ਫੌਜੀ ਹਨ, ਜਿਨ੍ਹਾਂ ਨੇ ਗਵਾਂਟਾਨਾਮੋ ਬੇ, ਇਰਾਕ ਅਤੇ ਅਫਗਾਨਿਸਤਾਨ ਵਿੱਚ ਦੌਰੇ ਕੀਤੇ ਹਨ। ਜੰਗ ਦੇ ਮੈਦਾਨ ਵਿੱਚ ਉਨ੍ਹਾਂ ਦੇ ਕੰਮਾਂ ਲਈ ਉਨ੍ਹਾਂ ਨੂੰ ਦੋ ਬਰੋਨਜ਼ ਸਟਾਰ ਦੇ ਨਾਲ-ਨਾਲ ਇੱਕ ਕੰਬੈਟ ਇਨਫੈਂਟਰੀਮੈਨ ਬੈਜ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਟ੍ਰਾਂਜਿਸ਼ਨ ਟੀਮ ਦੇ ਅਨੁਸਾਰ, ਹੇਗਸੇਥ 8 ਸਾਲਾਂ ਤੋਂ ਫੌਕਸ ਨਿਊਜ਼ ਦੇ ਹੋਸਟ ਰਹੇ ਹਨ।
ਇਹ ਵੀ ਪੜ੍ਹੋ: ਆਸਟ੍ਰੇਲੀਆ: ਮੈਲਬੌਰਨ 'ਚ ਪੁਲਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਉਣ ਵਾਲਾ ਵਿਅਕਤੀ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8