Trump ਜਾਂ Harris... 'ਦਿ ਸਿੰਪਸਨ' ਅਤੇ ਦਰਿਆਈ ਘੋੜੇ ਦੀ ਭਵਿੱਖਬਾਣੀ ਚਰਚਾ 'ਚ

Wednesday, Nov 06, 2024 - 10:54 AM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕੁਝ ਥਾਵਾਂ 'ਤੇ ਡੋਨਾਲਡ ਟਰੰਪ ਦੇ ਜਿੱਤਣ ਦੀ ਉਮੀਦ ਹੈ, ਤਾਂ ਕੁਝ ਥਾਵਾਂ 'ਤੇ ਕਮਲਾ ਹੈਰਿਸ ਜਿੱਤ ਸਕਦੀ ਹੈ। ਸ਼ੁਰੂਆਚੀ ਨਤੀਜਿਆਂ ਮੁਤਾਬਕ ਟਰੰਪ ਬੜਤ ਬਣਾਏ ਹੋਏ ਹਨ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਪਰ ਇਸ ਦੌਰਾਨ ਕੁਝ ਭਵਿੱਖਬਾਣੀਆਂ ਵਾਇਰਲ ਹੋ ਰਹੀਆਂ ਹਨ, ਜੋ ਅਮਰੀਕੀ ਚੋਣਾਂ ਦੇ ਨਤੀਜਿਆਂ ਬਾਰੇ ਦੱਸ ਰਹੀਆਂ ਹਨ। ਲੋਕ ਵੀ ਹੈਰਾਨ ਹਨ ਕਿ ਕੀ ਇਹ ਭਵਿੱਖਬਾਣੀਆਂ ਸੱਚਮੁੱਚ ਸਹੀ ਸਾਬਤ ਹੋਣ ਜਾ ਰਹੀਆਂ ਹਨ।

ਦਰਿਆਈ ਘੋੜੇ ਨੇ ਕੀਤੀ ਭਵਿੱਖਬਾਣੀ

ਇਸ ਦੌਰਾਨ ਥਾਈਲੈਂਡ ਦੇ ਇੱਕ ਚਿੜੀਆਘਰ ਤੋਂ ਇੱਕ ਦਰਿਆਈ ਘੋੜੇ ਦੀ ਭਵਿੱਖਬਾਣੀ ਵਾਇਰਲ ਹੋ ਰਹੀ ਹੈ। ਦਰਅਸਲ ਦਰਿਆਈ ਘੋੜੇ ਸਾਹਮਣੇ ਦੋ ਤਰਬੂਜ ਰੱਖੇ ਜਾਂਦੇ ਹਨ, ਜਿਨ੍ਹਾਂ 'ਚੋਂ ਇਕ 'ਤੇ ਕਮਲਾ ਹੈਰਿਸ ਦਾ ਨਾਂ ਅਤੇ ਦੂਜੇ 'ਤੇ ਡੋਨਾਲਡ ਟਰੰਪ ਦਾ ਨਾਂ ਲਿਖਿਆ ਹੁੰਦਾ ਹੈ। ਇਸ ਹਿੱਪੋਪੋਟੇਮਸ ਨੇ ਟਰੰਪ ਦੇ ਨਾਮ ਵਾਲੇ ਤਰਬੂਜ ਨੂੰ ਚੁਣਿਆ। ਮੂ ਡੇਂਗ ਨਾਮ ਦਾ ਇੱਕ ਦਰਿਆਈ ਘੋੜਾ ਟਰੰਪ ਦੇ ਹੱਕ ਵਿਚ ਭਵਿੱਖਬਾਣੀ ਕਰਦਾ ਹੈ। ਮੂ ਡੇਂਗ ਨਾਮ ਦੇ ਇਸ ਹਿੱਪੋਪੋਟੇਮਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਖਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਟਰੰਪ ਅਮਰੀਕੀ ਚੋਣ ਰੁਝਾਨਾਂ ਵਿੱਚ ਲੀਡ ਪ੍ਰਾਪਤ ਕਰਦੇ ਨਜ਼ਰ ਆ ਰਹੇ ਹਨ। ਚੋਣਾਂ ਦੌਰਾਨ ਅਕਸਰ ਜਾਨਵਰਾਂ ਤੋਂ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਹਨ। ਜੋਏ ਨਾਂ ਦੇ ਕੁੱਤੇ ਨੇ ਵੀ ਚੋਣ ਜਿੱਤਣ ਲਈ ਡੋਨਾਲਡ ਟਰੰਪ ਦਾ ਨਾਂ ਚੁਣਿਆ।

ਪੜ੍ਹੋ ਇਹ ਅਹਿਮ ਖ਼ਬਰ-Trump ਜਾਂ Harris 'ਚੋਂ ਕਿਸ ਦੀ ਜਿੱਤ ਭਾਰਤ ਲਈ ਫ਼ਾਇਦੇਮੰਦ

ਸਿੰਪਸਨ ਨੇ ਕਮਲਾ ਹੈਰਿਸ ਨੂੰ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਵਜੋਂ ਚੁਣਿਆ

ਟੀਵੀ ਸ਼ੋਅ ਦ ਸਿੰਪਸਨ ਅਕਸਰ ਆਪਣੀਆਂ ਸ਼ਾਨਦਾਰ ਭਵਿੱਖਬਾਣੀਆਂ ਲਈ ਜਾਣਿਆ ਜਾਂਦਾ ਹੈ। ਇਸ ਵਾਰ ਇਹ ਅਮਰੀਕੀ ਰਾਸ਼ਟਰਪਤੀ ਚੋਣਾਂ ਨਾਲ ਵੀ ਜੁੜਿਆ ਹੈ। ਟੈਲੀਕਾਸਟ ਦੇ 2000 ਦੇ ਇੱਕ ਐਪੀਸੋਡ ਵਿੱਚ ਲੀਜ਼ਾ ਸਿੰਪਸਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਦਾ ਪਹਿਰਾਵਾ ਡੈਮੋਕ੍ਰੇਟਿਕ ਉਮੀਦਵਾਰ ਅਤੇ ਮੌਜੂਦਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸ਼ੈਲੀ ਵਰਗਾ ਹੈ। ਬੈਂਗਣੀ ਸੂਟ, ਮੋਤੀ ਦੀਆਂ ਵਾਲੀਆਂ ਅਤੇ ਹਾਰ ਓਵਲ ਆਫਿਸ ਵਿਚ  ਲੀਜ਼ਾ ਕਹਿੰਦੀ ਹੈ"ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਨੂੰ ਰਾਸ਼ਟਰਪਤੀ ਟਰੰਪ ਤੋਂ ਵਿਰਸੇ ਵਿੱਚ ਇੱਕ ਵੱਡਾ ਬਜਟ ਸੰਕਟ ਮਿਲਿਆ ਹੈ... ਇਸ ਐਪੀਸੋਡ ਨੂੰ ਦੇਖਣ ਵਾਲੇ ਬਹੁਤ ਸਾਰੇ ਲੋਕਾਂ ਨੇ ਇਸਨੂੰ ਅਸਲ ਚੋਣ ਨਤੀਜਿਆਂ ਦੀ 'ਭਵਿੱਖਬਾਣੀ' ਕਿਹਾ।" ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਇਸ ਨੂੰ ਇਕ ਹੋਰ ਅਜੀਬੋ-ਗਰੀਬ ਇਤਫਾਕ ਮੰਨਿਆ ਹੈ, ਜਿਸ ਨੂੰ The Simpsons ਦੀ ਭਵਿੱਖਬਾਣੀ ਦੀ ਸੂਚੀ 'ਚ ਜੋੜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News