ਟਰੰਪ ਤੇ ਮੋਦੀ ਨੇ ਕੀਤੀ ਮਾਲਦੀਵ ਦੇ ਹਾਲਾਤ ''ਤੇ ਗੱਲਬਾਤ

Friday, Feb 09, 2018 - 10:10 AM (IST)

ਟਰੰਪ ਤੇ ਮੋਦੀ ਨੇ ਕੀਤੀ ਮਾਲਦੀਵ ਦੇ ਹਾਲਾਤ ''ਤੇ ਗੱਲਬਾਤ

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ 'ਤੇ ਗੱਲਬਾਤ ਦੌਰਾਨ ਮਾਲਦੀਵ ਦੇ ਰਾਜਨੀਤਕ ਹਾਲਾਤ 'ਤੇ ਚਿੰਤਾ ਜਤਾਈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਕਾਰ ਅਫਗਾਨਿਸਤਾਨ ਦੀ ਸਥਿਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਵਧਾਉਣ 'ਤੇ ਵੀ ਚਰਚਾ ਹੋਈ। ਇਸ ਸਾਲ ਟਰੰਪ ਅਤੇ ਮੋਦੀ ਵਿਚਕਾਰ ਫੋਨ 'ਤੇ ਹੋਈ ਪਹਿਲੀ ਗੱਲਬਾਤ ਦੇ ਬਾਰੇ ਵਿਚ ਵ੍ਹਾਈਟ ਹਾਊਸ ਨੇ ਕਿਹਾ, 'ਦੋਵਾਂ ਨੇਤਾਵਾਂ ਨੇ ਮਾਲਦੀਵ ਵਿਚ ਰਾਜਨੀਤਕ ਸੰਕਟ 'ਤੇ ਚਿੰਤਾ ਜਤਾਈ ਅਤੇ ਲੋਕਤੰਤਰੀ ਸੰਸਥਾਵਾਂ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।'
ਮਾਲਦੀਵ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਵੀਰਵਾਰ ਨੂੰ ਵਿਰੋਧੀ ਧਿਰ ਦੇ 9 ਹਾਈ-ਪ੍ਰੋਫਾਈਲ ਰਾਜਨੀਤਕ ਬੰਦੀਆਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਵਿਰੁੱਧ ਚਲਾਏ ਗਏ ਮੁਕੱਦਮਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸੇ ਜਾਣ ਤੋਂ ਬਾਅਦ ਹੀ ਦੇਸ਼ ਵਿਚ ਰਾਜਨੀਤਕ ਸੰਕਟ ਦੇ ਬਾਦਲ ਛਾਅ ਗਏ ਸਨ। ਘਟਨਾ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਰਾਸ਼ਟਰਪਤੀ ਨੇ ਦੇਸ਼ ਵਿਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ, ਜਿਸ ਦੇ ਕੁੱਝ ਹੀ ਘੰਟਿਆਂ ਬਾਅਦ ਸੁਪਰੀਮ ਕੋਰਟ ਨੇ ਪ੍ਰਧਾਨ ਜੱਜ ਅਬਦੁੱਲਾ ਸਾਈਦ ਅਤੇ ਇਕ ਹੋਰ ਜੱਜ ਅਲੀ ਹਮੀਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਅਤੇ ਖੁਸ਼ਹਾਲੀ ਵਧਾਉਣ 'ਤੇ ਵੀ ਗੱਲਬਾਤ ਕੀਤੀ। ਮੋਦੀ ਅਤੇ ਟਰੰਪ ਨੇ ਮਿਆਂਮਾਰ ਅਤੇ ਰੋਹਿੰਗਿਆ ਸ਼ਰਣਾਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਤੇ ਵੀ ਗੱਲਬਾਤ ਕੀਤੀ।


Related News