ਖੁੱਲ੍ਹ ਕੇ ਵਿਰੋਧ ''ਚ ਉਤਰੇ ਮਸਕ ''ਤੇ ਟਰੰਪ ਦਾ ਵੱਡਾ ਹਮਲਾ ; ''ਉਹ ਪਾਗਲ ਹੋ ਚੁੱਕੈ...''

Saturday, Jun 07, 2025 - 09:49 AM (IST)

ਖੁੱਲ੍ਹ ਕੇ ਵਿਰੋਧ ''ਚ ਉਤਰੇ ਮਸਕ ''ਤੇ ਟਰੰਪ ਦਾ ਵੱਡਾ ਹਮਲਾ ; ''ਉਹ ਪਾਗਲ ਹੋ ਚੁੱਕੈ...''

ਇੰਟਰਨੈਸ਼ਨਲ ਡੈਸਕ- ਐਲਨ ਮਸਕ, ਟਰੰਪ ਸਰਕਾਰ ਵਿਚ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ (ਡੋਜ਼) ਨੂੰ ਹੈੱਡ ਕਰ ਰਹੇ ਸਨ, ਉਨ੍ਹਾਂ ਨੇ 28 ਮਈ ਨੂੰ ਅਹੁਦਾ ਛੱਡ ਦਿੱਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੀ ਸਰਕਾਰ ਤੋਂ ਹਟਦਿਆਂ ਹੀ ਐਲਨ ਮਸਕ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਵੀਰਵਾਰ ਰਾਤ ਨੂੰ ਮਸਕ ਅਤੇ ਟਰੰਪ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਬਹਿਸ ਇੰਨੀ ਵਧ ਗਈ ਕਿ ਮਸਕ ਨੇ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ। ਮਸਕ ਨੇ ਕਿਹਾ ਕਿ ਉਨ੍ਹਾਂ ਦੀ ਮਦਦ ਤੋਂ ਬਿਨਾਂ ਟਰੰਪ ਚੋਣਾਂ ਨਹੀਂ ਜਿੱਤ ਸਕਦੇ ਸਨ।

ਟਰੰਪ ਦੇ ‘ਬਿੱਗ ਬਿਊਟੀਫੁੱਲ ਬਿੱਲ’ ਨੂੰ ਫਿਜ਼ੂਲਖਰਚੀ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਥਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਹੈ। ਐਲਨ ਮਸਕ ਦੇ ਹਮਲਿਆਂ ਤੋਂ ਨਾਰਾਜ਼ ਟਰੰਪ ਨੇ ਕਿਹਾ ਕਿ ਮਸਕ ਪਹਿਲਾਂ ਇਸ ਬਿੱਲ ’ਤੇ ਖਾਮੋਸ਼ ਰਹੇ ਅਤੇ ਸਰਕਾਰ ਤੋਂ ਹਟਦਿਆਂ ਹੀ ਪਲਟ ਗਏ। ਉਹ ਪਾਗਲ ਹੋ ਚੁੱਕੇ ਹਨ।

ਉਨ੍ਹਾਂ ਨੇ ਮਸਕ ਦੀਆਂ ਕੰਪਨੀਆਂ ਦੇ ਸਰਕਾਰੀ ਠੇਕੇ ਅਤੇ ਸਬਸਿਡੀ ਖਤਮ ਕਰਨ ਦੀ ਧਮਕੀ ਵੀ ਦਿੱਤੀ। ਟਰੰਪ ਨੇ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਐਲਨ ਪਸੰਦ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਉਨ੍ਹਾਂ ਨੇ ਮੇਰੇ ਲਈ ਕੀ ਕਿਹਾ, ਉਨ੍ਹਾਂ ਨੇ ਮੇਰੇ ਬਾਰੇ ਕੁਝ ਵੀ ਬੁਰਾ ਨਹੀਂ ਕਿਹਾ ਹੈ। ਮੈਂ ਚਾਹਾਂਗਾ ਕਿ ਉਹ ਬਿੱਲ ਦੀ ਥਾਂ ਮੇਰੀ ਆਲੋਚਨਾ ਕਰਨ ਕਿਉਂਕਿ ਬਿੱਲ ਸ਼ਾਨਦਾਰ ਹੈ। ਇਹ ਸਾਡੇ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਕਟੌਤੀ ਹੈ।

ਇਹ ਵੀ ਪੜ੍ਹੋ- ਪੰਜਾਬ ਨੂੰ IPL ਫਾਈਨਲ ਹਰਾਉਣ ਵਾਲੇ ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ

ਵੱਖਰੀ ਪਾਰਟੀ ਬਣਾਉਣਗੇ ਐਲਨ ਮਸਕ ?
ਐਲਨ ਮਸਕ, ਟੈਸਲਾ ਅਤੇ ਸਪੇਸਐਕਸ ਦੇ ਮੁਖੀ, ਅਮਰੀਕੀ ਰਣਨੀਤੀ ਵਿਚ ਸਰਗਰਮ ਕਿਰਦਾਰ ਨਿਭਾਉਣ ਵੱਲ ਅੱਗੇ ਵਧੇ ਹਨ। ਇਸ ਦਰਮਿਆਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਸਰਵੇਖਣ ਕੀਤਾ, ਜਿਸ ਵਿਚ ਉਨ੍ਹਾਂ ਨੇ ਪੁੱਛਿਆ ਕਿ ਕੀ ਅਮਰੀਕਾ ਨੂੰ ਇਕ ਨਵੀਂ ਸਿਆਸੀ ਪਾਰਟੀ ਦੀ ਲੋੜ ਹੈ ਜੋ ਦੇਸ਼ ਦੇ 80 ਫੀਸਦੀ ਮੱਧ ਮਾਰਗ ਦੇ ਲੋਕਾਂ ਦੀ ਅਗਵਾਈ ਕਰੇ। 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਵਿਚ ਭਾਗ ਲਿਆ, ਜਿਨ੍ਹਾਂ ਵਿਚੋਂ 83 ਫੀਸਦੀ ਨੇ ‘ਹਾਂ’ ਵਿਚ ਜਵਾਬ ਦਿੱਤਾ। ਇਹ ਕਦਮ ਰਿਪਬਲਿਕਨ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਮਸਕ ਨੇ ਪਹਿਲਾਂ ਟਰੰਪ ਦੀ ਚੋਣ ਮੁਹਿੰਮ ਦਾ ਸਮਰਥਨ ਕੀਤਾ ਸੀ। ਮਸਕ ਦਾ ਇਹ ਕਦਮ ਦੇਸ਼ ਦੀ ਸਿਆਸਤ ਵਿਚ ਇਕ ਮਹੱਤਵਪੂਰਨ ਬਦਲਾਅ ਲਿਆ ਸਕਦਾ ਹੈ।

ਆ ਰਹੀ ਹੈ ਮੰਦੀ, ਟਰੰਪ ਟੈਰਿਫ ਬਣੇਗਾ ਕਾਰਨ : ਮਸਕ
ਐਲਨ ਮਸਕ ਨੇ ਇਕ ਪੋਸਟ ਵਿਚ ਲਿਖਿਆ ਕਿ ਟਰੰਪ ਟੈਰਿਫ ਇਸ ਸਾਲ ਦੀ ਦੂਸਰੀ ਛਿਮਾਹੀ ਵਿਚ ਮੰਦੀ ਦਾ ਕਾਰਨ ਬਣੇਗਾ। ਦੂਜੇ ਪਾਸੇ ਇਸ ਤੋਂ ਪਹਿਲਾਂ ਐਲਨ ਮਸਕ ਨੇ ਅਮਰੀਕਾ ਅਤੇ ਯੂਰਪੀ ਸੰਘ ਵਿਚਾਲੇ ‘ਜ਼ੀਰੋ ਟੈਰਿਫ’ ਰੱਖਣ ਲਈ ਕਿਹਾ ਸੀ, ਜਿਸ ਤੋਂ ਮੁਕਤ ਵਪਾਰ ਖੇਤਰ ਨੂੰ ਬੜ੍ਹਾਵਾ ਮਿਲੇ। ਇਹ ਗੱਲ ਉਨ੍ਹਾਂ ਨੇ ਠੀਕ ਉਸੇ ਸਮੇਂ ਕੀਤੀ ਜਦੋਂ ਟਰੰਪ ਨੇ ਯੂਰਪ ’ਤੇ ਟੈਰਿਫ ਵਧਾਉਣ ਦੀ ਪਹਿਲ ਕੀਤੀ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ ਵਿਧਾਇਕ ਦਾ ਹੋ ਗਿਆ ਦਿਹਾਂਤ, 71 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News