ਟਰੰਪ ਨਰਸਿੰਗ ਹੋਮ ਯੋਜਨਾ 'ਚ ਹੋਵੇਗੀ ਕੋਰੋਨਾ ਦੀ ਮੁਫਤ ਜਾਂਚ

Tuesday, Aug 04, 2020 - 04:12 PM (IST)

ਟਰੰਪ ਨਰਸਿੰਗ ਹੋਮ ਯੋਜਨਾ 'ਚ ਹੋਵੇਗੀ ਕੋਰੋਨਾ ਦੀ ਮੁਫਤ ਜਾਂਚ

ਵਾਸ਼ਿੰਗਟਨ- ਟਰੰਪ ਪ੍ਰਸ਼ਾਸਨ ਹਰੇਕ ਨਰਸਿੰਗ ਹੋਮ ਨੂੰ ਕੋਰੋਨਾ ਜਾਂਚ ਮਸ਼ੀਨ ਦੇਣ ਦੀ ਯੋਜਨਾ ਬਣਾ ਰਿਹਾ ਹੈ ਪਰ ਉਸ ਵਿਚ ਇਹ ਸ਼ਰਤ ਲਾਗੂ ਹੋਵੇਗੀ ਕਿ ਸਰਕਾਰ ਸਟਾਫ ਅਤੇ ਰੈਜੀਡੈਂਟਸ ਦੀ ਜਾਂਚ ਲਈ ਸ਼ੁਰੂਆਤੀ ਕੁਝ ਬਾਰ ਜਾਂਚ ਕਿਟ ਉਪਲੱਬਧ ਕਰਾਉਣ ਦੇ ਬਾਅਦ ਇਹ ਕਿੱਟ ਉਪਲੱਬਧ ਨਹੀਂ ਕਰਾਵੇਗੀ।

 

ਪਿਛਲੇ ਮਹੀਨੇ ਜਦ ਵ੍ਹਾਈਟ ਹਾਊਸ ਵਿਚ ਇਸ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ ਤਦ ਉਹ ਮਹੱਤਵਪੂਰਣ ਬਦਲਾਅ ਲੱਗ ਰਿਹਾ ਸੀ ਪਰ ਹੁਣ ਇਸ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਕਿ ਇਹ ਨਰਸਿੰਗ ਹੋਮ ਦੇ ਸਟਾਫ ਅਤੇ ਰੈਜੀਮੈਂਟ ਅਮਰੀਕੀ ਆਬਾਦੀ ਦਾ ਛੋਟਾ ਹਿੱਸਾ ਹਨ ਪਰ ਕੋਰੋਨਾ ਵਾਇਰਸ ਕਾਰਨ ਹੋਣ ਵਾਲੀ 10 ਵਿਚੋਂ 4 ਮੌਤਾਂ ਉੱਥੇ ਹੀ ਹੋ ਰਹੀਆਂ ਹਨ ।

ਗੈਰ-ਲਾਭਕਾਰੀ ਨਰਸਿੰਗ ਹੋਮ ਤੇ ਬਜ਼ੁਰਗ ਦੇਖਭਾਲ ਕੇਂਦਰਾਂ ਦੀ ਅਗਵਾਈ ਕਰਨ ਵਾਲੇ ਰਾਸ਼ਟਰੀ ਸਮੂਹ ਦੀ ਸ਼ਾਖਾ, ਟੈਕਸਾਸ ਦੇ ਲੀਡਿੰਗ ਏਜ ਦੇ ਮੁਖੀ ਜਾਰਜ ਲਿਨਿਅਲ ਨੇ ਕਿਹਾ ਕਿ ਮੇਰੇ ਵਿਚਾਰ ਵਿਚ ਸਭ ਤੋਂ ਭਿਆਨਕ ਇਹ ਹੈ ਕਿ ਉਪਕਰਣ ਮੁਹੱਈਆ ਤਾਂ ਕਰਾਏ ਜਾਣਗੇ ਪਰ ਜੇਕਰ ਤੁਹਾਡੇ ਕੋਲ ਕਿੱਟ ਨਹੀਂ ਹੋਵੇਗੀ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਰਾਸ਼ਟਰੀ ਸੰਗਠਨ ਮੁਤਾਬਕ ਕਰਮਚਾਰੀਆਂ ਵਾਂਗ ਹਰ ਹਫਤੇ ਜਾਂਚ ਕਰਨ ਵਿਚ 19,000 ਡਾਲਰ ਤੋਂ 38,000 ਡਾਲਰ ਤਕ ਦਾ ਖਰਚ ਆ ਸਕਦਾ ਹੈ। ਸਿਹਤ ਤੇ ਮਨੁੱਖੀ ਸਿਹਤ ਸੇਵਾ ਵਿਭਾਗ ਦੇ ਟੈਸਟਿੰਗ ਜਾਰ ਦੇ ਐਡਮਿਰਲ ਬਰੇਟ ਗਿਰਿਓਇਰ ਨੇ ਹਾਲ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਸਿਰਫ ਇੰਨੀ ਜਾਂਚ ਕਿਟ ਉਪਲੱਬਧ ਕਰਾਵੇਗੀ ਕਿ ਅਧਿਕਾਰੀਆਂ ਨੇ ਨਿਰਮਾਤਾਵਾਂ ਨਾਲ ਪ੍ਰਬੰਧ ਕੀਤੇ ਹਨ ਤਾਂ ਕਿ ਨਰਸਿੰਗ ਹੋਮ ਖੁਦ ਲਈ ਜਾਂਚ ਕਿਟ ਆਰਡਰ ਕਰ ਸਕਣ ਤੇ ਉਹ ਵੀ ਬਹੁਤ ਘੱਟ ਕੀਮਤ 'ਤੇ। 


author

Lalita Mam

Content Editor

Related News