ਟਰੰਪ ਨੇ ਭਾਰਤੀ-ਅਮਰੀਕੀ ਅਟਾਰਨੀ ਨੂੰ ਸੰਘੀ ਅਦਾਲਤ ਦੇ ਜੱਜ ਵਜੋਂ ਨਾਮਜ਼ਦ ਕੀਤਾ

Tuesday, May 05, 2020 - 09:44 AM (IST)

ਟਰੰਪ ਨੇ ਭਾਰਤੀ-ਅਮਰੀਕੀ ਅਟਾਰਨੀ ਨੂੰ ਸੰਘੀ ਅਦਾਲਤ ਦੇ ਜੱਜ ਵਜੋਂ ਨਾਮਜ਼ਦ ਕੀਤਾ

ਵਾਸ਼ਿੰਗਟਨ- ਇਕ ਵਾਰ ਫਿਰ ਅਮਰੀਕਾ ਵਿਚ ਭਾਰਤ ਦਾ ਮਾਣ ਵਧਿਆ ਹੈ। ਭਾਰਤੀ ਮੂਲ ਦੀ ਸਰਕਾਰੀ ਵਕੀਲ ਸਰਿਤਾ ਕੋਮਾਤਿਰੇਡੀ ਦਾ ਨਾਂ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਜੱਜ ਲਈ ਨਾਮਜ਼ਦ ਕੀਤਾ ਗਿਆ ਹੈ। ਟਰੰਪ ਵਲੋਂ ਨਿਊਯਾਰਕ 'ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਵਜੋਂ ਨਾਮਜ਼ਦ ਕੀਤੀ ਗਈ ਸਰਿਤਾ ਇਕ ਸਰਕਾਰੀ ਵਕੀਲ ਹੈ ਅਤੇ ਕੋਲੰਬੀਆ ਲਾਅ ਸਕੂਲ ਵਿਚ ਕਾਨੂੰਨ ਪੜ੍ਹਾਉਂਦੀ ਹੈ।

ਸਰਿਤਾ ਨੇ ਹਵਾਰਡ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਇਕ ਲਾਅ ਕਲਰਕ ਵਜੋਂ ਕੰਮ ਕੀਤਾ। ਉਹ ਬੀਪੀ ਡੀਪਵਾਟਰ ਹਾਰੀਜ਼ਨ ਆਇਲ ਸਪਿਲ ਐਂਡ ਆਫਸ਼ੋਰ ਡ੍ਰਿਲਿੰਗ 'ਤੇ ਰਾਸ਼ਟਰੀ ਵਿਭਾਗ ਦੀ ਵਕੀਲ ਵੀ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਸਾਲ 12 ਫਰਵਰੀ ਨੂੰ ਟਰੰਪ ਨੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਸੰਯੁਕਤ ਰਾਜ ਦੇ ਜ਼ਿਲਾ ਜੱਜ ਲਈ ਸਰਿਤਾ ਦਾ ਨਾਂ ਨਾਮਜ਼ਦ ਕਰਨ ਸਬੰਧੀ ਆਪਣੀ ਇੱਛਾ ਪ੍ਰਗਟ ਕੀਤਾ ਸੀ।


author

Lalita Mam

Content Editor

Related News