ਡੋਨਾਲਡ ਟਰੰਪ ਨੇ ਵਿੱਤੀ ਸੇਵਾ ਕੰਪਨੀ ਦੇ CEO ਨੂੰ ਵਣਜ ਮੰਤਰੀ ਵਜੋਂ ਕੀਤਾ ਨਾਮਜ਼ਦ

Wednesday, Nov 20, 2024 - 03:06 PM (IST)

ਡੋਨਾਲਡ ਟਰੰਪ ਨੇ ਵਿੱਤੀ ਸੇਵਾ ਕੰਪਨੀ ਦੇ CEO ਨੂੰ ਵਣਜ ਮੰਤਰੀ ਵਜੋਂ ਕੀਤਾ ਨਾਮਜ਼ਦ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਚੋਟੀ ਦੀ ਵਿੱਤੀ ਸੇਵਾ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਆਪਣਾ ਵਣਜ ਮੰਤਰੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਨਾਮਜ਼ਦ ਕੀਤਾ ਹੈ। ਆਮ ਤੌਰ 'ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੋਵੇਂ ਅਹੁਦੇ ਇੱਕੋ ਵਿਅਕਤੀ ਨੂੰ ਦਿੱਤੇ ਜਾਣ।

ਇਹ ਵੀ ਪੜ੍ਹੋ: ਟਰੰਪ ਨੇ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਸਕੱਤਰ ਵਜੋਂ ਕੀਤਾ ਨਾਮਜ਼ਦ

ਟਰੰਪ ਨੇ ਕਿਹਾ, "ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੈਂਟਰ ਫਿਟਜ਼ਗੇਰਾਲਡ ਦੇ ਚੇਅਰਮੈਨ ਅਤੇ ਸੀ.ਈ.ਓ. ਹਾਵਰਡ ਲੂਟਨਿਕ ਮੇਰੇ ਪ੍ਰਸ਼ਾਸਨ ਵਿੱਚ ਅਮਰੀਕੀ ਵਣਜ ਮੰਤਰੀ ਵਜੋਂ ਵਿੱਚ ਸ਼ਾਮਲ ਹੋਣਗੇ। ਉਹ ਸਾਡੇ ਟੈਰਿਫ ਅਤੇ ਵਪਾਰ ਏਜੰਡੇ ਦੀ ਅਗਵਾਈ ਕਰਨਗੇ, ਨਾਲ ਹੀ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫਤਰ ਲਈ ਵਾਧੂ ਸਿੱਧੀ ਜ਼ਿੰਮੇਵਾਰੀ ਸੰਭਾਲਣਗੇ।"

ਇਹ ਵੀ ਪੜ੍ਹੋ: PM ਮੋਦੀ ਨੇ ਗੁਆਨਾ 'ਚ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ, ਕਿਹਾ- ਜੋਸ਼ੀਲੇ ਸੁਆਗਤ ਲਈ ਦਿਲੋਂ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News