ਪੋਰਨ ਸਟਾਰ ਨੇ ਤੋੜਿਆ ਸਮਝੌਤਾ, ਭਰਨਾ ਹੋਵੇਗਾ 2 ਕਰੋੜ ਡਾਲਰ ਦਾ ਜੁਰਮਾਨਾ

03/17/2018 10:21:56 PM

ਲਾਸ ਏਂਜਲਸ— ਡੋਨਾਲਡ ਟਰੰਪ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਗੁੱਪਤ ਸਮਝੌਤੇ ਦੀ ਉਲੰਘਣਾ ਕਰਨ ਕਾਰਨ ਪੋਰਨ ਸਟਾਰ ਸਟਾਰਮੀ ਡੇਨੀਅਲ ਨੂੰ ਕਰੀਬ 2 ਕਰੋੜ ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ। ਪੋਰਨ ਸਟਾਰ ਮੁਤਾਬਕ ਇਸ ਸਮਝੌਤੇ ਦੇ ਚੱਲਦੇ ਉਹ ਰਾਸ਼ਟਰਪਤੀ ਨਾਲ ਆਪਣੇ ਪ੍ਰੇਮ ਸੰਬੰਧ ਬਾਰੇ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੀ ਸੀ। ਮਾਇਕਸ ਕੋਹੇਂਸ ਜ਼ਰੂਰੀ ਕੰਸਲਟੈਂਟ ਲਿਮਟਿਡ ਲਾਈਬਿਲਟੀ ਕੰਪਨੀ ਦੇ ਵਕੀਲ ਨੇ ਇਸ ਸਮਝੌਤੇ ਦੇ ਤਹਿਤ ਸਟਾਰਮੀ ਨੂੰ 130 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ। ਵਕੀਲ ਨੇ ਕਿਹਾ ਕਿ ਸਟਾਰਮੀ ਨੇ ਇਸ ਸਮਝੌਤੇ ਦਾ ਕਰੀਬ 20 ਵਾਰ ਉਲੰਘਣ ਕੀਤਾ। ਅਦਾਲਤ 'ਚ ਦਾਇਰ ਦਸਤਾਵੇਜ ਮੁਤਾਬਕ, ''ਸਮਝੌਤੇ ਦੇ ਤਹਿਤ ਹਰ ਨੁਕਸਾਨ ਦੇ ਬਦਲੇ 10 ਲੱਖ ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ।''
ਅਮਰੀਕਾ 'ਚ ਸਾਲ 2016 'ਚ ਹੋਏ ਚੋਣ ਤੋਂ ਪਹਿਲਾਂ ਸਟਾਰਮੀ ਨੇ ਕਥਿਤ ਪ੍ਰੇਮ ਸੰਬੰਧ ਨਾਲ ਸੰਬੰਧਿਤ ਸਮਝੌਤੇ 'ਤੇ ਦਸਤਖਤ ਕੀਤੇ ਸੀ। ਇਸ ਮਹੀਨੇ ਦੇ ਸ਼ੁਰੂਆਤ 'ਚ ਵਕੀਲ ਮਾਇਕਲ ਅਵੇਨਾਟੀ ਨੇ ਸਟਾਰਮੀ ਵੱਲੋਂ ਮੁਕੱਦਮਾ ਦਾਇਰ ਕੀਤਾ ਸੀ ਤੇ ਇਸ ਗੁੱਪਤ ਸਮਝੌਤੇ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਵ੍ਹਾਈਟ ਹਾਊਸ ਨੇ ਟਰੰਪ ਤੇ ਸਟਾਰਮੀ ਵਿਚਾਲੇ ਅਜਿਹੇ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ। ਸਟਾਰਮੀ ਨੇ ਟਰੰਪ ਨੂੰ 130 ਹਜ਼ਾਰ ਡਾਲਰ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ ਤਾਂਕਿ ਰਾਸ਼ਟਰਪਤੀ ਨਾਲ ਆਪਣੇ ਪਹਿਲਾਂ ਦੇ ਸੰਬੰਧਾਂ ਤੇ ਉਸ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਬਾਰੇ ਖੁੱਲ ਕੇ ਗੱਲ ਕਰ ਸਕਣ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਜੀ ਵਕੀਲ ਨੇ ਟਰੰਪ ਵੱਲੋਂ ਪੋਰਨ ਸਟਾਰ ਸਟਾਰਮੀ ਡੇਨੀਅਲ ਨੂੰ ਭੁਗਤਾਨ ਕਰਨ ਲਈ ਆਪਣੀ ਹੋਮ ਇਕਿਉਟੀ ਫੰਡ ਦੀ ਵਰਤੋਂ ਕੀਤੀ ਸੀ। ਟਰੰਪ ਦੇ ਵਕੀਲ ਕੋਹੇਨ ਨੇ 9 ਮਾਰਚ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਰੁਪਏ ਮੇਰੇ ਹੋਮ ਇਕਿਉਟੀ ਲਾਈਨ ਤੋਂ ਉਸੇ ਬੈਂਕ 'ਚ ਮੇਰੇ ਐੱਲ.ਸੀ.ਸੀ. ਖਾਤੇ 'ਚ ਟਰਾਂਸਫਰ ਕੀਤੇ ਗਏ ਸੀ। ਟਰੰਪ ਦੇ ਵਕੀਲ ਨੇ ਇਸ ਦੀ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸਟਾਰਮੀ ਡੇਨੀਅਲ ਦੇ ਨਾਂ ਤੋਂ ਮਸ਼ਹੂਰ ਪੋਰਨ ਸਟਾਰ ਸਟੇਫਨੀ ਕਿਲਫੋਰਡ ਨੂੰ ਭੁਗਤਾਨ ਸੰਬੰਧੀ ਗੱਲਬਾਤ ਲਈ ਆਪਣੇ ਟਰੰਪ ਆਰਗੇਨਾਇਜੇਸ਼ਨ ਦੇ ਈ-ਮੇਲ ਖਾਤੇ ਦੀ ਵਰਤੋਂ ਕੀਤੀ ਸੀ।


Related News