ਮਾਸਕੋ ''ਚ ਟਰੰਪ ਟਾਵਰ ਬਣਾਉਣ ਦੇ ਬਿਆਨ ਤੋਂ ਪਿੱਛੋਂ ਹਟੇ ਟਰੰਪ ਦੇ ਵਕੀਲ

01/22/2019 7:51:03 PM

ਵਾਸ਼ਿੰਗਟਨ/ਮਾਸਕੋ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਰੁਡੋਲਫ ਗੁਲਿਆਨੀ ਮਾਸਕੋ 'ਚ ਟਰੰਪ ਟਾਵਰ ਬਣਾਉਣ ਦੀ ਯੋਜਨਾ ਦੇ ਬਾਰੇ 'ਚ ਟਰੰਪ ਅਤੇ ਉਨ੍ਹਾਂ ਦੇ ਸਾਬਕਾ ਵਕੀਲ ਮਾਇਕਲ ਕੋਹੇਨ ਵਿਚਾਲੇ ਗੱਲਬਾਤ ਨੂੰ ਲੈ ਕੇ ਦਿੱਤੇ ਗਏ ਹਾਲ ਹੀ ਦੇ ਬਿਆਨ ਤੋਂ ਪਿੱਛੇ ਹੱਟ ਗਏ ਹਨ।
ਗੁਲਿਆਨੀ ਨੇ ਐਤਵਾਰ ਨੂੰ ਨੈਸ਼ਨਲ ਬ੍ਰਾਡਕਾਸਟਿੰਗ ਕੰਪਨੀ (ਐੱਨ. ਬੀ. ਸੀ.) ਨੂੰ ਦਿੱਤੇ ਇੰਟਰਵਿਊ 'ਚ ਆਖਿਆ ਸੀ ਕਿ ਰੂਸ ਦੀ ਰਾਜਧਾਨੀ ਮਾਸਕੋ 'ਚ ਪ੍ਰਸਤਾਵਿਤ ਟਰੰਪ ਟਾਵਰ ਪ੍ਰਾਜੈਕਟ ਦੇ ਬਾਰੇ 'ਚ ਚਰਚਾ ਸਾਲ 2016 ਦੀਆਂ ਚੋਣਾਂ ਦੇ ਆਖਰੀ ਦਿਨ ਤੱਕ ਚੱਲੀ ਸੀ। ਅਮਰੀਕੀ ਮੀਡੀਆ ਕੰਪਨੀ ਪੋਲੀਟਿਕੋ ਮੁਤਾਬਕ ਗੁਲਿਆਨੀ ਨੇ ਕਿਹਾ ਸੀ ਕਿ ਮਾਇਕਲ ਕੋਹੇਨ ਅਤੇ ਉਸ ਵੇਲੇ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਟਰੰਪ ਵਿਚਾਲੇ 2016 ਹੋਈ ਗੱਲਬਾਤ ਦੇ ਬਾਰੇ 'ਚ ਦਿੱਤਾ ਗਿਆ ਮੇਰਾ ਹਾਲ ਹੀ ਦਾ ਬਿਆਨ ਕਾਲਪਨਿਕ ਸੀ। ਇਹ ਰਾਸ਼ਟਰਪਤੀ ਨਾਲ ਹੋਈ ਗੱਲਬਾਤ 'ਤੇ ਆਧਾਰਿਤ ਨਹੀਂ ਸੀ। ਮੇਰੀਆਂ ਟਿੱਪਣੀਆਂ ਅਜਿਹੀਆਂ ਕਿਸੇ ਵੀ ਗੱਲਬਾਤ ਦੇ ਅਸਲ ਸਮੇਂ ਜਾਂ ਹਾਲਾਤਾਂ ਨੂੰ ਲੈ ਕੇ ਨਹੀਂ ਕੀਤੀਆਂ ਗਈਆਂ।


Related News