ਆਪਣੀ ਕਿਤਾਬ ਰਾਹੀਂ ਭਾਰਤੀ-ਅਮਰੀਕੀਆਂ ਨਾਲ ਜੁੜਨਗੇ ''ਜੂਨੀਅਰ ਟਰੰਪ''

12/22/2019 7:05:37 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਆਪਣੀ ਕਿਤਾਬ 'ਟ੍ਰਿਗਰਡ' ਦੇ ਰਾਹੀਂ ਭਾਰਤੀ-ਅਮਰੀਕੀਆਂ ਨਾਲ ਜੁੜਨ ਦੀ ਪਹਿਲ ਕੀਤੀ ਹੈ। ਇਸ ਦੇ ਤਹਿਤ ਉਹ ਅਗਲੇ ਸਾਲ ਕਈ ਸ਼ਹਿਰਾਂ ਵਿਚ ਬੁੱਕ ਟੂਰ ਦਾ ਆਯੋਜਨ ਕਰਨ ਜਾ ਰਹੇ ਹਨ। ਇਸ ਕੰਮ ਵਿਚ ਉਹਨਾਂ ਦਾ ਸਹਿਯੋਗ ਟੀ.ਵੀ. ਸਟਾਰ ਕਿੰਬਰਲੀ ਗੁਈਲਾਫਾਏ ਕਰਨਗੇ। ਨਵੰਬਰ ਦੀ ਸ਼ੁਰੂਆਤ ਵਿਚ ਬਾਜ਼ਾਰ ਵਿਚ ਆਈ 'ਟ੍ਰਿਗਰਡ' ਨਿਊਯਾਰਕ ਟਾਈਮਸ ਬੈਸਟ ਸੇਲਰਸ ਵਿਚ ਸ਼ਾਮਲ ਹੋ ਚੁੱਕੀ ਹੈ।

ਟਰੰਪ ਜੂਨੀਅਰ ਦੀ ਇਕ ਕਵਾਇਦ ਨੂੰ ਜਾਣ ਕੇ ਅਗਲੇ ਸਾਲ ਹੋਣ ਵਾਲੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਭਾਰਤੀ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖ ਰਹੇ ਹਨ। ਇਸ ਪ੍ਰੋਗਰਾਮ ਦੀ ਰੂਪਰੇਖਾ ਬਣਾਉਣ ਵਾਲੇ ਨਿਊਯਾਰਕ ਸਥਿਤ ਗਲੋਬਲ ਸਲਾਹਕਾਰ ਅਲ ਮੇਸਨ ਨੇ ਕਿਹਾ ਕਿ ਅਗਲੇ ਕਝ ਮਹੀਨਿਆਂ ਵਿਚ ਟਰੰਪ ਜੂਨੀਅਰ ਉਹਨਾਂ ਸਾਰੇ ਪ੍ਰਮੁੱਖ ਸ਼ਹਿਰਾਂ ਤੇ ਸੂਬਿਆਂ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਥੇ ਭਾਰਤੀਆਂ ਦੀ ਵੱਡੀ ਗਿਣਤੀ ਹੈ। ਇਹਨਾਂ ਸ਼ਹਿਰਾਂ ਵਿਚ ਨਿਊਯਾਰਕ, ਸ਼ਿਕਾਗੋ, ਹਿਊਸਟਨ, ਜਲਾਸ, ਲਾਸ ਏਂਜਲਸ, ਸਿਲੀਕਾਨ ਵੈਲੀ, ਅਟਲਾਂਟਾ, ਸਿਏਟਲ, ਟੈਂਪਾ ਤੇ ਮਿਆਮੀ ਸ਼ਾਮਲ ਹਨ।


Baljit Singh

Content Editor

Related News