ਟਰੰਪ ਜੂਨੀਅਨ ਨੇ ਰੂਸੀ ਸੂਤਰਾਂ ਨਾਲ ਗੱਲਬਾਤ ਦਾ ਜਾਰੀ ਕੀਤਾ ਈਮੇਲ ਰਿਕਾਰਡ

Wednesday, Jul 12, 2017 - 02:38 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦੇ ਵੱਡੇ ਬੇਟੇ ਨੇ ਸੋਮਵਾਰ ਕਈ ਈਮੇਲ ਜਾਰੀ ਕੀਤੇ ਜਿਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ ਇਕ ਰੂਸੀ ਸੂਤਰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਬਾਰੇ 'ਚ ਟਰੰਪ ਦੀ ਪ੍ਰਚਾਰ ਮੁਹਿੰਮ ਟੀਮ ਨੂੰ 'ਸੰਵੇਦਨਸ਼ੀਲ ਸੂਚਨਾ' ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਪਿਛਲੇ ਸਾਲ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਅਤੇ ਹਿਲੇਰੀ ਆਹਮੋ-ਸਾਹਮਣੇ ਸਨ। ਜਿਸ 'ਚ ਟਰੰਪ ਨੂੰ ਜਿੱਤ ਹਾਸਲ ਹੋਈ ਸੀ। 
ਟਰੰਪ ਜੂਨੀਅਰ ਇਕ ਰੂਸੀ ਸੂਤਰ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਰਾਜਨੀਤਿਕ ਵਿਵਾਦ 'ਚ ਘਿਰ ਗਏ ਹਨ। ਵਿਵਾਦ 'ਚ ਫੱਸਣ ਤੋਂ ਬਾਅਦ ਟਰੰਪ ਜੂਨੀਅਨ ਨਾਲ ਗੱਲਬਾਤ ਦੇ ਈਮੇਲ ਰਿਕਾਰਡ ਜਾਰੀ ਕੀਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬੇਟੇ ਟਰੰਪ ਜੂਨੀਅਰ ਦੀ ਇਮਾਨਦਾਰੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਦੱਸਿਆ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾਹ ਸੇਂਡਰਸ ਨੇ ਟਰੰਪ ਦੇ ਹਵਾਲੇ 'ਚ ਕਿਹਾ ਕਿ ਮੇਰਾ ਬੇਟਾ ਇਕ ਚੰਗਾ ਇਨਸਾਨ ਅਤੇ ਮੈਨੂੰ ਉਸ ਦੀ ਇਮਾਨਦਾਰੀ 'ਤੇ ਮਾਣ ਹੈ।
ਜ਼ਿਕਰਯੋਗ ਹੈ ਕਿ ਨਿਊਯਾਰਕ ਟਾਇਮਸ ਨੇ ਆਪਣੀ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਟਰੰਪ ਜੂਨੀਅਰ ਨੇ ਆਪਣੇ ਪਿਤਾ ਦੀ ਰਵਾਇਤੀ ਵਿਰੋਧੀ ਡੇਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਬਾਰੇ 'ਚ ਜਾਣਕਾਰੀ ਹਾਸਲ ਕਰਨ ਲਈ ਜੂਨ 2016 'ਚ ਨਿਊਯਾਰਕ ਦੇ ਟਰੰਪ ਟਾਵਰ 'ਚ ਰੂਸ ਦੀ ਇਕ ਵਕੀਲ ਨਤਾਲਿਆ ਵੈਸੋਲਨਿਸਕਿਆ ਨਾਲ ਮੁਲਾਕਾਤ ਕੀਤੀ।


Related News