ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ’ਚ ਆਉਣ ਦਾ ਦਿੱਤਾ ਸੱਦਾ

Friday, Jan 09, 2026 - 05:27 PM (IST)

ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਨੂੰ ਵ੍ਹਾਈਟ ਹਾਊਸ ’ਚ ਆਉਣ ਦਾ ਦਿੱਤਾ ਸੱਦਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕੋਲੰਬੀਆ ਦੇ ਆਪਣੇ ਹਮਰੁਤਬਾ ਗੁਸਤਾਵੋ ਪੇਟਰੋ ਬਾਰੇ ਆਪਣਾ ਰੁਖ਼ ਅਚਾਨਕ ਬਦਲਦੇ ਹੋਏ ਦੱਖਣੀ ਅਮਰੀਕੀ ਦੇਸ਼ ਦੇ ਨੇਤਾ ਨੂੰ ਵ੍ਹਾਈਟ ਹਾਊਸ ’ਚ ਆਉਣ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਫ਼ੋਨ ’ਤੇ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਕਿ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਟਰੋ ਨਾਲ ਗੱਲ ਕਰਨਾ ਮੇਰੇ ਲਈ ਬਹੁਤ ਸਨਮਾਨ ਵਾਲੀ ਗੱਲ ਰਹੀ। ਪੇਟਰੋ ਨੇ ਨਸ਼ੀਲੇ ਪਦਾਰਥਾਂ ਦੀ ਸਥਿਤੀ ਅਤੇ ਸਾਡੇ ਵਿਚਾਲੇ ਹੋਏ ਹੋਰ ਮਤਭੇਦਾਂ ਨੂੰ ਸਮਝਾਉਣ ਲਈ ਫ਼ੋਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨਾਲ ਫ਼ੋਨ ’ਤੇ ਹੋਈ ਗੱਲਬਾਤ ਅਤੇ ਉਨ੍ਹਾਂ ਦੇ ਗੱਲ ਕਰਨ ਦੇ ਅੰਦਾਜ਼ ਦੀ ਸ਼ਲਾਘਾ ਕਰਦਾ ਹਾਂ। ਨੇੜੇ ਭਵਿੱਖ ’ਚ ਉਨ੍ਹਾਂ ਨਾਲ ਮੁਲਾਕਾਤ ਨੂੰ ਲੈ ਕੇ ਆਸਵੰਦ ਹਾਂ।

ਟਰੰਪ ਨੇ ਕਿਹਾ ਕਿ ਪੇਟਰੋ ਨਾਲ ‘ਵ੍ਹਾਈਟ ਹਾਊਸ’ (ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ) ’ਚ ਮੁਲਾਕਾਤ ਹੋਵੇਗੀ। ਟਰੰਪ ਦਾ ਇਹ ਬਿਆਨ ਵੀਕੈਂਡ ’ਤੇ ਵੈਨੇਜ਼ੁਏਲਾ ’ਚ ਅਮਰੀਕੀ ਮੁਹਿੰਮ ਤੋਂ ਬਾਅਦ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਨੇ ਪੇਟਰੋ ’ਤੇ ਦੋਸ਼ ਲਾਇਆ ਸੀ। ਉਨ੍ਹਾਂ ਨੇ ਪੇਟਰੋ ’ਤੇ ਦੋਸ਼ ਲਾਇਆ ਸੀ ਕਿ ਉਹ ਕੋਕੀਨ ਬਣਾਉਂਦੇ ਹਨ ਅਤੇ ਅਮਰੀਕਾ ’ਚ ਵੇਚਦੇ ਹਨ। ਇਸ ਟਿੱਪਣੀ ਦੌਰਾਨ ਉਨ੍ਹਾਂ ਇਹ ਸੰਕੇਤ ਵੀ ਦਿੱਤਾ ਸੀ ਕਿ ਅਮਰੀਕਾ ਕੋਲੰਬੀਆ ’ਚ ਕਾਰਵਾਈ ਕਰ ਸਕਦਾ ਹੈ।


author

cherry

Content Editor

Related News