US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ

Tuesday, Apr 27, 2021 - 02:42 AM (IST)

US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ

ਵਾਸ਼ਿੰਗਟਨ - ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ 15 ਬਿਲੀਅਨ ਡਾਲਰ ਖਰਚ ਕਰ ਕੇ ਬਣਾਈ ਗਈ ਕੰਧ ਨੂੰ ਲੋਕ ਆਪਣੀ 5 ਡਾਲਰ ਦੀ ਪੌੜੀ ਲਾ ਕੇ ਪਾਰ ਕਰ ਰਹੇ ਹਨ। ਅਮਰੀਕਾ-ਮੈਕਸੀਕੋ ਬਾਰਡਰ ਨਾਲ 'ਤੇ ਬਣੀ ਕੰਧ ਦੀ ਨਿਗਰਾਨੀ ਕਰਨ ਵਾਲੇ ਮੁਲਾਜ਼ਮਾਂ ਦੇ ਹਵਾਲੇ ਤੋਂ ਟੈੱਕਸਾਸ ਮੈਗਜ਼ੀਨ ਨੇ ਰਿਪੋਰਟ ਹੈ ਕੀਤਾ ਕਿ ਪੌੜੀ ਨੂੰ ਅਕਸਰ ਪ੍ਰਵਾਸੀਆਂ ਵੱਲੋਂ ਉਥੇ ਹੀ ਛੱਡ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਕੰਧ ਦੇ ਕੁਝ ਹਿੱਸਿਆਂ 'ਤੇ ਸਕੇਲ ਕਰਨ ਲਈ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ - ਔਰਤਾਂ ਨੇ ਬਦਲਿਆ ਇਤਿਹਾਸ, ਅਮਰੀਕਾ 'ਚ ਪਹਿਲੀ ਵਾਰ ਪੂਰੀ ਕੀਤੀ 'ਮਰੀਨ ਟ੍ਰੇਨਿੰਗ'

PunjabKesari

ਟੈੱਕਸਾਸ ਦੇ ਇਕ ਵਰਕਰ ਨੇ ਕਿਹਾ ਕਿ ਇਹ ਪੌੜੀ ਸਿਰਫ 5 ਡਾਲਰ ਦੀ ਹੈ ਅਤੇ ਉਹ ਉਸ ਥਾਂ 'ਤੇ 15 ਬਿਲੀਅਨ ਡਾਲਰ ਦੀ ਲਾਗਤ ਵਾਲੀ ਕੰਧ ਨੂੰ ਹਰਾ ਰਹੇ ਹਨ। ਕੰਧ ਦੇ ਉਲਟ, ਇਹ ਪੌੜੀ ਕੰਮ ਆਉਣ ਵਾਲੀ ਹੈ। ਪੌੜੀ ਅਕਸਰ ਗ੍ਰੇਂਜਨੋ ਅਤੇ ਹਿਡਾਲਗੋ, ਟੈੱਕਸਾਸ ਦਰਮਿਆਨ ਵਿਸ਼ੇਸ਼ ਖੇਤਰਾਂ ਵਿਚ ਪਾਈ ਜਾਂਦੀ ਹੈ। ਉਥੇ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਾਰਡਰ 'ਤੇ ਕੰਧ ਬਣਾਉਣ ਦਾ ਵਾਅਦਾ 2016 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਕੀਤਾ ਸੀ।

ਇਹ ਵੀ ਪੜ੍ਹੋ - ਭਾਰਤ 'ਚ ਕੋਰੋਨਾ ਕਾਰਣ ਹਾਲਾਤ 'ਦਿਲ ਦਹਿਲਾ ਦੇਣ ਵਾਲੇ' : WHO

PunjabKesari

ਵਰਕਰ ਨੇ ਕਿਹਾ ਕਿ ਦੱਖਣੀ ਸਰਹੱਦ 'ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਰੋਕ ਲਾਉਣ ਲਈ ਕੰਧ ਦੀ ਜ਼ਰੂਰਤ ਸੀ। ਹਾਲਾਂਕਿ ਡੈਮੋਕ੍ਰੇਟ ਨੇ ਕੰਧ ਨੂੰ ਅਨੈਤਿਕ, ਅਪ੍ਰਭਾਵੀ ਅਤੇ ਮਹਿੰਗਾ ਦੱਸਿਆ। ਸਾਬਕਾ ਰਿਪਬਲਿਕਨ ਰਾਸ਼ਟਰਪਤੀ ਅਮਰੀਕਾ-ਮੈਕਸੀਕੋ ਦੇ ਨਾਲ ਇਕ ਹਜ਼ਾਰ ਮੀਲ ਦੀ ਕੰਧ ਬਣਾਉਣ ਦਾ ਵਚਨ ਲਿਆ, ਹਾਲਾਂਕਿ ਕਦੇ ਪੂਰਾ ਨਹੀਂ ਹੋਇਆ।

ਇਹ ਵੀ ਪੜ੍ਹੋ - ਦੁਬਈ 'ਚ ਪੁਲਸ ਨੇ ਧਰਿਆ ਅਮਰੀਕੀ ਪਲੇਅਬੁਆਏ, ਯੂਕ੍ਰੇਨ ਦੀਆਂ ਮਾਡਲਾਂ ਦਾ ਕਰ ਰਿਹਾ ਸੀ ਨਿਊਡ ਫੋਟੋਸ਼ੂਟ


author

Khushdeep Jassi

Content Editor

Related News