ਟਰੰਪ ਦਾ ਵੱਡਾ ਫ਼ੈਸਲਾ : ਫੈਡਰਲ ਰਿਜ਼ਰਵ ਗਵਰਨਰ ਲੀਸਾ ਕੁੱਕ ਨੂੰ ਕਰ ''ਤਾ ਬਰਖਾਸਤ

Tuesday, Aug 26, 2025 - 10:15 AM (IST)

ਟਰੰਪ ਦਾ ਵੱਡਾ ਫ਼ੈਸਲਾ : ਫੈਡਰਲ ਰਿਜ਼ਰਵ ਗਵਰਨਰ ਲੀਸਾ ਕੁੱਕ ਨੂੰ ਕਰ ''ਤਾ ਬਰਖਾਸਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇਰ ਰਾਤ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੁੱਕ ਨੂੰ ਬਰਖਾਸਤ ਕਰ ਦਿੱਤਾ। ਟਰੰਪ ਨੇ ਇਸ ਸਬੰਧ ਵਿਚ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਰਾਹੀਂ ਦਿੱਤੀ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਕੁੱਕ ਨੂੰ ਇਸ ਕਰਕੇ ਬਰਖਾਸਤ ਕਰ ਰਿਹਾ ਹੈ, ਕਿਉਂਕਿ ਉਸ 'ਤੇ ਪ੍ਰਾਪਰਟੀ ਲੋਨ ਧੋਖਾਧੜੀ ਦਾ ਦੋਸ਼ ਹੈ। 

ਪੜ੍ਹੋ ਇਹ ਵੀ - ਪੰਜਾਬ 'ਚ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ

ਦੱਸ ਦੇਈਏ ਕਿ ਕੁੱਕ ਵਿਰੁੱਧ ਇਹ ਦੋਸ਼ ਪਿਛਲੇ ਹਫ਼ਤੇ ਬਿਲ ਪਲਟ ਦੁਆਰਾ ਲਗਾਇਆ ਗਿਆ ਸੀ, ਜਿਸਨੂੰ ਟਰੰਪ ਦੁਆਰਾ ਕਰਜ਼ਾ ਖੇਤਰ ਦੀਆਂ ਦਿੱਗਜਾਂ 'ਫੈਨੀ ਮੇ' ਅਤੇ 'ਫਰੈਡੀ ਮੈਕ' ਨੂੰ ਕੰਟਰੋਲ ਕਰਨ ਵਾਲੀ ਏਜੰਸੀ ਵਿੱਚ ਨਿਯੁਕਤ ਕੀਤਾ ਗਿਆ ਸੀ। ਕੁੱਕ ਨੂੰ ਅਹੁਦੇ ਤੋਂ ਹਟਾਉਣ ਦਾ ਕਦਮ ਉਸ ਸਮੇਂ ਚੁੱਕਿਆ ਗਿਆ, ਜਦੋਂ ਉਸਨੇ ਕਿਹਾ ਕਿ ਟਰੰਪ ਵੱਲੋਂ ਅਸਤੀਫ਼ਾ ਦੇਣ ਲਈ ਕਹਿਣ ਦੇ ਬਾਵਜੂਦ ਉਹ ਆਪਣਾ ਅਹੁਦਾ ਨਹੀਂ ਛੱਡੇਗੀ। ਫੈਡਰਲ ਰਿਜ਼ਰਵ ਬੋਰਡ ਦੇ ਸੱਤ ਮੈਂਬਰ ਹਨ। ਟਰੰਪ ਦੇ ਇਸ ਕਦਮ ਦੇ ਡੂੰਘੇ ਆਰਥਿਕ ਅਤੇ ਰਾਜਨੀਤਿਕ ਨਤੀਜੇ ਹੋ ਸਕਦੇ ਹਨ।

ਪੜ੍ਹੋ ਇਹ ਵੀ - ਸਾਵਧਾਨ! ਅਜੇ ਹੋਰ ਪਵੇਗਾ ਭਾਰੀ ਮੀਂਹ, IMD ਵਲੋਂ 7 ਦਿਨ ਦਾ ਅਲਰਟ ਜਾਰੀ, ਸਕੂਲ ਬੰਦ

ਇਸ ਕਦਮ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਕੁੱਕ ਨੂੰ ਹਟਾਉਣ ਦਾ ਸੰਵਿਧਾਨਕ ਅਧਿਕਾਰ ਹੈ ਪਰ ਅਜਿਹਾ ਕਰਨ ਨਾਲ ਫੈਡਰਲ ਰਿਜ਼ਰਵ ਦੇ ਇੱਕ ਸੁਤੰਤਰ ਸੰਸਥਾ ਵਜੋਂ ਨਿਯੰਤਰਣ ਬਾਰੇ ਸਵਾਲ ਉੱਠਣਗੇ। ਇਸ ਨੂੰ ਅਮਰੀਕਾ ਵਿੱਚ ਬਾਕੀ ਬਚੀਆਂ ਕੁਝ ਸੁਤੰਤਰ ਏਜੰਸੀਆਂ ਵਿੱਚੋਂ ਇੱਕ 'ਤੇ ਕੰਟਰੋਲ ਹਾਸਲ ਕਰਨ ਲਈ ਪ੍ਰਸ਼ਾਸਨ ਦੀ ਤਾਜ਼ਾ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੀ ਥੋੜ੍ਹੇ ਸਮੇਂ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਨਾ ਕਰਨ ਲਈ ਵਾਰ-ਵਾਰ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਧਮਕੀ ਵੀ ਦਿੱਤੀ ਹੈ। ਕੁੱਕ ਨੂੰ ਫੈਡਰਲ ਰਿਜ਼ਰਵ ਦੇ ਗਵਰਨਿੰਗ ਬੋਰਡ ਤੋਂ ਹਟਾਉਣ ਨਾਲ ਟਰੰਪ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਨੂੰ ਨਿਯੁਕਤ ਕਰ ਸਕਣਗੇ। ਟਰੰਪ ਨੇ ਕਿਹਾ ਹੈ ਕਿ ਉਹ ਸਿਰਫ਼ ਉਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕਰਨਗੇ, ਜੋ ਵਿਆਜ ਦਰਾਂ ਵਿੱਚ ਕਟੌਤੀ ਦਾ ਸਮਰਥਨ ਕਰਦੇ ਹਨ।

ਪੜ੍ਹੋ ਇਹ ਵੀ - ਹੋ ਗਿਆ ਇਕ ਹੋਰ ਟੋਲ ਫ੍ਰੀ! ਭਾਰਤ ਦੇ ਸਭ ਤੋਂ ਲੰਬੇ ਅਟਲ ਸੇਤੂ ਨੂੰ ਲੈ ਕੇ ਸਰਕਾਰ ਨੇ ਕਰ 'ਤਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News