ਟਰੰਪ ਦਾ ਕੋਰੋਨਾ ਪੀੜਤ ਹੋਣਾ ਚੀਨ ਲਈ ਖਤਰੇ ਦੀ ਘੰਟੀ !

10/05/2020 1:14:56 PM

ਵਾਸ਼ਿੰਗਟਨ, (ਏ. ਐੱਨ. ਆਈ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਰੋਨਾ ਪੀੜਤ ਹੋਣਾ ਚੀਨ ਲਈ ਖਤਰੇ ਦੀ ਘੰਟੀ ਹੈ। ਜਿਵੇਂ ਕ‌ਿ ਸਭ ਜਾਣਦੇ ਹਨ ਕਿ ਪਹਿਲਾਂ ਹੀ ਟਰੰਪ ਚੀਨ ’ਤੇ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾ ਚੁੱਕੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕੁੜੱਤਣ ਵੀ ਆਈ ਹੈ। ਹੁਣ ਪੂਰੇ ਅਮਰੀਕਾ ਦੇ ਨਾਲ ਦੇਸ਼ ਦੇ ਮੁਖੀ ਵੀ ਇਸ ਮਹਾਮਾਰੀ ਤੋਂ ਪੀੜਤ ਹੋ ਚੁੱਕੇ ਹਨ। ਅਜਿਹੇ ’ਚ ਚੀਨ ਪ੍ਰਤੀ ਅਮਰੀਕਾ ਪਹਿਲਾਂ ਨਾਲੋਂ ਜ਼ਿਆਦਾ ਸਖਤ ਰੁਖ਼ ਅਪਨਾ ਸਕਦਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਰਾਸ਼ਟਰਪਤੀ ਚੋਣ ਲਈ ਆਯੋਜਿਤ ਬਹਿਸ ’ਚ ਵੀ ਕੋਰੋਨਾ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਸੀ।

ਸੀ. ਐੱਨ. ਐੱਨ. ਮੁਤਾਬਕ, ਚੀਨ ਨੇ ਪੂਰੀ ਦੁਨੀਆ ਨੂੰ ਇਸ ਵਾਇਰਸ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਅਤੇ ਇਸ ’ਤੇ ਕਾਬੂ ਪਾਉਣ ’ਚ ਅਸਮਰੱਥ ਰਿਹਾ, ਜਿਸ ਕਾਰਣ ਅਮਰੀਕਾ ’ਤੇ ਵੀ ਇਸ ਬੀਮਾਰੀ ਦਾ ਕਹਿਰ ਟੁੱਟਿਆ। ਇਸ ਭਿਆਨਕ ਵਾਇਰਸ ਨਾਲ ਇਕੱਲੇ ਅਮਰੀਕਾ ’ਚ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਟਰੰਪ ਨੂੰ ਮਿਲਾ ਕੇ ਦੇਸ਼ ’ਚ 74 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ। 

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਟਰੰਪ ਵਲੋਂ ਚੀਨ ’ਤੇ ਵਾਇਰਸ ਨੂੰ ਲੈ ਕੇ ਦੋਸ਼ ਲਾਉਣ ਤੋਂ ਬਾਅਦ ਚੀਨ ਖਾਸਾ ਨਾਰਾਜ਼ ਵੀ ਹੋਇਆ। ਇਸ ਤੋਂ ਬਾਅਦ ਚੀਨ ਨੇ ਵਾਸ਼ਿੰਗਟਨ ਦੀ ਰਾਜ ਮੀਡੀਆ ਦੇ ਮਾਧਿਅਮ ਨਾਲ ਅਤੇ ਆਧਿਕਾਰਿਕ ਟਿੱਪਣੀਆਂ ’ਚ ਵਾਇਰਸ ਪ੍ਰਤੀ ਫੈਲਾਈਆਂ ਜਾ ਰਹੀਆਂ ਗਲਤ-ਫਹਿਮੀਆਂ ਨੂੰ ਲੈ ਕੇ ਟਿੱਪਣੀ ਕੀਤੀ।

ਸੀ. ਐੱਨ. ਐੱਨ. ਨੇ ਲਿਖਿਆ ਹੈ ਕਿ ਚੀਨ ਦੇ ਕਰੀਬੀ ਕਈ ਦੇਸ਼ ਪਹਿਲਾਂ ਵੀ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਫਿਰ ਵੀ ਇਹ ਅਮਰੀਕਾ ਨਾਲੋਂ ਕਿਤੇ ਬਿਹਤਰ ਹਨ ਅਤੇ ਜਿਆਦਾਤਰ ਮਾਹਿਰ ਇਸ ਗੱਲ ਦੀ ਆਲੋਚਨਾ ਕਰਦੇ ਹਨ ਕਿ ਟਰੰਪ ਨੇ ਮਹਾਮਾਰੀ ਨੂੰ ਸਹੀ ਤਰ੍ਹਾਂ ਹੈਂਡਲ ਨਹੀਂ ਕੀਤਾ। ਉਥੇ ਹੀ ਗਲੋਬਲ ਟਾਈਮਸ ਦੇ ਚੀਫ ਐਡੀਟਰ ਹੂ ਜਿੰਜਿਨ ਨੇ ਕਿਹਾ ਕਿ ਟਰੰਪ ਅਤੇ ਫਰਸਟ ਲੇਡੀ ਮੇਲਾਨਿਆ ਟਰੰਪ ਨੇ ਕੋਰੋਨਾ ਦੀ ਸਥਿਤੀ ਨੂੰ ਸਹੀ ਤਰੀਕੇ ਹੈਂਡਲ ਨਹੀਂ ਕੀਤਾ, ਜਿਸ ਕਾਰਣ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ। ਹਾਲਾਂਕਿ, ਉਨ੍ਹਾਂ ਛੇਤੀ ਹੀ ਆਪਣੇ ਟਵੀਟ ਨੂੰ ਹਟਾ ਦਿੱਤਾ ਪਰ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ ਜਾਂ ਨਹੀਂ।


Lalita Mam

Content Editor

Related News