ਟਰੰਪ ਦਾ ਦਾਅਵਾ, ਬਗਦਾਦੀ ਤੋਂ ਬਾਅਦ ਉਸ ਦਾ ਉਤਰਾਧਿਕਾਰੀ ਅਮਰੀਕੀ ਫੌਜ ਵਲੋਂ ਢੇਰ

10/29/2019 9:52:04 PM

ਵਾਸ਼ਿੰਗਟਨ - ਆਈ. ਐੱਸ. ਆਈ. ਐੱਸ. ਦੇ ਸਰਗਨਾ ਅਬੂ ਬਕਰ ਬਗਦਾਦੀ ਨੂੰ ਢੇਰ ਕਰਨ ਤੋਂ ਬਾਅਦ ਹੁਣ ਉਸ ਦੇ ਪਹਿਲੇ ਨੰਬਰ ਦੇ ਉਤਰਾਧਿਕਾਰੀ ਨੂੰ ਵੀ ਢੇਰ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਗਦਾਦੀ ਤੋਂ ਬਾਅਦ ਅੱਤਵਾਦੀ ਸੰਗਠਨ ਦੀ ਕਮਾਨ ਅਬਦੁੱਲਾਹ ਕਾਰਦਸ਼ ਦੇ ਕੋਲ ਆ ਗਈ ਸੀ। ਹਾਲਾਂਕਿ ਟਰੰਪ ਨੇ ਮਾਰੇ ਗਏ ਅੱਤਵਾਦੀ ਦਾ ਨਾਂ ਨਹੀਂ ਦੱਸਿਆ ਹੈ। ਰਿਪੋਰਟਸ  ਮੁਤਾਬਕ ਬਗਦਾਦੀ ਕਈ ਬੀਮਾਰੀਆਂ ਤੋਂ ਪੀੜ੍ਹਤ ਸੀ, ਅਜਿਹੇ 'ਚ ਕਾਰਦਸ਼ ਹੀ ਇਨ੍ਹਾਂ ਦਿਨੀਂ ਅੱਤਵਾਦੀ ਸੰਗਠਨ ਦੀ ਦੇਖਰੇਖ ਕਰਦਾ ਸੀ।

ਬਗਦਾਦੀ ਦੀ ਮੌਤ ਤੋਂ ਬਾਅਦ ਡੋਨਾਲਡ ਟਰੰਪ ਨੇ ਆਖਿਆ ਸੀ ਕਿ ਉਹ ਉਸ ਦੇ ਉਤਰਾਧਿਕਾਰੀਆਂ ਦੇ ਬਾਰੇ 'ਚ ਵੀ ਜਾਣਦੇ ਹਨ। ਡੋਨਾਲਡ ਟਰੰਪ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਖੂੰਖਾਰ ਅੱਤਵਾਦੀ ਬਗਦਾਦੀ ਅਮਰੀਕੀ ਫੌਜ ਦੇ ਹਵਾਈ ਅਪਰੇਸ਼ਨ 'ਚ ਮਾਰਿਆ ਗਿਆ। ਟਰੰਪ ਨੇ ਆਪਣੀ ਪ੍ਰੈੱਸ ਕਾਨਫਰੰਸ 'ਚ ਆਖਿਆ ਸੀ ਕਿ ਅਸੀਂ ਉਸ ਦੇ ਉਤਰਾਧਿਕਾਰੀਆਂ ਦੇ ਬਾਰੇ 'ਚ ਜਾਣਦੇ ਹਾਂ ਅਤੇ ਉਨ੍ਹਾਂ 'ਤੇ ਸਾਡੀ ਨਜ਼ਰ ਹੈ। ਡੋਨਾਲਡ ਟਰੰਪ ਨੇ ਟਵੀਟ ਕਰਕੇ ਆਖਿਆ ਕਿ ਅਜੇ-ਅਜੇ ਪੁਸ਼ਟੀ ਹੋਈ ਹੈ ਕਿ ਬਗਦਾਦੀ ਦਾ ਨੰਬਰ ਵਨ ਰਿਪਲੇਸਮੈਂਟ ਵੀ ਅਮਰੀਕੀ ਫੌਜ ਵੱਲੋਂ ਮਾਰਿਆ ਗਿਆ ਹੈ। ਉਹ ਆਈ. ਐੱਸ. ਦਾ ਸਰਗਨਾ ਬਣਨ ਵਾਲਾ ਸੀ, ਹੁਣ ਉਸ ਦੀ ਮੌਤ ਹੋ ਚੁੱਕੀ ਹੈ।

ਕੌਣ ਸੀ ਬਗਦਾਦੀ ਦਾ ਉਤਰਾਧਿਕਾਰੀ
ਰਿਪੋਰਟਸ ਮੁਤਾਬਕ ਬਗਦਾਦੀ ਦਾ ਉਤਰਾਧਿਕਾਰੀ ਅਬਦੁੱਲਾਹ ਕਾਰਦਸ਼ ਸੀ। ਨਿਊਜ਼ਵੀਕ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਕਾਰਦਸ਼ ਪੂਰਬੀ ਇਰਾਕੀ ਤਾਨਾਸ਼ਾਹ ਸੱਦਾਮ ਹੁਸੈਨ ਲਈ ਫੌਜ 'ਚ ਕੰਮ ਕਰਦਾ ਸੀ। ਹੁਣ ਬਗਦਾਦੀ ਕਿਸੇ ਵੀ ਅਪਰੇਸ਼ਨ 'ਚ ਹਿੱਸਾ ਨਹੀਂ ਲੈਂਦਾ ਸੀ ਬਲਕਿ ਸਿਰਫ ਆਦੇਸ਼ ਦਿੰਦਾ ਸੀ ਅਤੇ ਕਾਰਦਸ਼ ਅੱਤਵਾਦੀ ਮਨਸੂਬਿਆਂ ਨੂੰ ਅੰਜ਼ਾਮ ਦਿੰਦਾ ਸੀ। ਅਗਸਤ 'ਚ ਹਵਾਈ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਉਸ ਨੇ ਕਮਾਨ ਕਾਰਦਸ਼ ਨੂੰ ਸੌਂਪ ਦਿੱਤੀ ਸੀ।


Khushdeep Jassi

Content Editor

Related News