ਟਰੰਪ ਦਾ ਦਾਅਵਾ : ਅਮਰੀਕਾ ''ਚ ਘੱਟ ਰਹੇ ਹਨ ਕੋਰੋਨਾ ਵਾਇਰਸ ਦੇ ਮਾਮਲੇ
Wednesday, Aug 05, 2020 - 04:28 PM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਹੁਣ ਤਕ ਇਕ ਲੱਖ 55 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਕਾਰ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜਿੰਨਾ ਕੋਰੋਨਾ ਵਾਇਰਸ 'ਤੇ ਕਾਬੂ ਪਾ ਸਕਦੇ ਸਨ, ਓਨਾ ਪਾ ਚੁੱਕੇ ਹਨ।
ਟਰੰਪ ਨੇ ਅਮਰੀਕੀ ਵੈੱਬਸਾਈਟ ਨੂੰ ਹਾਲ ਹੀ ਵਿਚ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਣਮੁੱਲ਼ੇ ਕੰਮ ਕੀਤੇ। ਟਰੰਪ ਨੇ ਇਹ ਵੀ ਸਵਿਕਾਰ ਕੀਤਾ ਕਿ ਲੋਕਾਂ ਦੀ ਜਾਨ ਜਾ ਰਹੀ ਹੈ, ਇਹ ਸੱਚ ਹੈ ਕਿ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕੁਝ ਨਹੀਂ ਕਰ ਰਹੇ ਹਾਂ। ਅਸੀਂ ਉਹ ਸਾਰੇ ਕਦਮ ਚੁੱਕ ਰਹੇ ਹਾਂ, ਜੋ ਚੁੱਕ ਸਕਦੇ ਸੀ। ਅਸੀਂ ਜਿੰਨਾ ਇਸ 'ਤੇ ਕਾਬੂ ਕਰ ਸਕਦੇ ਸੀ, ਓਨਾ ਕਾਬੂ ਕਰ ਚੁੱਕੇ ਹਾਂ। ਇਹ ਭਿਆਨਕ ਪਲੇਗ ਦੀ ਤਰ੍ਹਾਂ ਹੈ।
ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਜੋ ਮਾਮਲੇ ਸਾਹਮਣੇ ਆ ਰਹੇ ਹਨ, ਉਹ ਵਧੇਰੇ ਟੈਸਟਿੰਗ ਦੇ ਕਾਰਨ ਹਨ। ਉਨ੍ਹਾਂ ਨੇ ਮੰਨਿਆ ਕਿ ਕੋਰੋਨਾ ਨੇ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਪਰ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਅਮਰੀਕਾ ਦੀ ਜੌਹਨ ਹੌਪਿੰਕਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜਨੀਅਰਿੰਗ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ 47 ਲੱਖ 50 ਹਜ਼ਾਰ ਤੋਂ ਵੱਧ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਕ ਲੱਖ 56 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।