ਟਰੰਪ ਨੇ ਪੁਤਿਨ ਨੂੰ ਕਿਹਾ ''ਸਮਾਰਟ''
Wednesday, Jan 22, 2025 - 11:20 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ 'ਬਹੁਤ ਜਲਦੀ' ਗੱਲ ਕਰ ਸਕਦੇ ਹਨ। ਟਰੰਪ ਨੇ ਇੱਕ ਵਾਰ ਫਿਰ ਲਗਭਗ 3 ਸਾਲ ਪਹਿਲਾਂ ਯੂਕ੍ਰੇਨ ਉੱਤੇ ਰੂਸੀ ਹਮਲੇ ਅਤੇ ਉਸ ਤੋਂ ਬਾਅਦ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਇਮੀਗ੍ਰੇਸ਼ਨ ’ਤੇ ਸਖਤੀ ਸ਼ੁਰੂ, ਮੈਕਸੀਕੋ ਦਾ ਬਾਰਡਰ ਸੀਲ ਹੋਵੇਗਾ
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ-ਯੂਕ੍ਰੇਨ ਟਕਰਾਅ ਕਦੇ ਨਾ ਹੁੰਦਾ। ਪੁਤਿਨ ਨੂੰ 'ਸਮਾਰਟ' ਦੱਸਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਰੂਸ ਕਦੇ ਵੀ ਯੂਕ੍ਰੇਨ ਵਿਚ ਨਹੀਂ ਜਾਂਦਾ। ਪੁਤਿਨ ਅਤੇ ਮੇਰੇ ਵਿਚਕਾਰ ਬਹੁਤ ਚੰਗੀ ਅਤੇ ਮਜ਼ਬੂਤ ਸਮਝ ਸੀ। ਇਹ ਕਦੇ ਨਹੀਂ ਹੁੰਦਾ। ਉਨ੍ਹਾਂ ਨੇ ਜੋਅ ਬਾਈਡੇਨ ਦਾ ਨਿਰਾਦਰ ਕੀਤਾ। ਉਹ ਸਮਾਰਟ ਹਨ। ਉਹ ਸਮਝਦੇ ਹਨ।'
ਇਹ ਵੀ ਪੜ੍ਹੋ: ਪ੍ਰਵਾਸੀਆਂ ਖਿਲਾਫ ਸਖਤ ਹੋਇਆ ਅਮਰੀਕਾ, ਸੈਨੇਟ 'ਚ ਇਹ ਬਿੱਲ ਹੋਇਆ ਪਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8