ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪੀੜਤ ਲੋਕਾਂ ਨੂੰ ਮਿਲਣ ਲਈ ਬੁਲਾਇਆ ਵ੍ਹਾਈਟ ਹਾਊਸ

Sunday, Jun 24, 2018 - 01:16 AM (IST)

ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪੀੜਤ ਲੋਕਾਂ ਨੂੰ ਮਿਲਣ ਲਈ ਬੁਲਾਇਆ ਵ੍ਹਾਈਟ ਹਾਊਸ

ਵਾਸ਼ਿੰਗਟਨ — ਪ੍ਰਵਾਸੀਆਂ ਦੇ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਵੱਈਆ ਮਿੰਟ-ਮਿੰਟ 'ਤੇ ਬਦਲਦਾ ਮਹਿਸੂਸ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਵਖ ਕਰਨ ਦੀ ਆਪਣੀ ਨੀਤੀ 'ਚ ਬਦਲਾਅ ਕੀਤਾ ਸੀ ਤਾਂ ਉਥੇ ਸ਼ੁੱਕਰਵਾਰ ਸ਼ਾਮ ਨੂੰ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਹੱਥੋਂ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲੇ। ਰਾਸ਼ਟਰਪਤੀ ਟਰੰਪ ਨੇ ਐਂਜੇਲ ਫੈਮਲੀਜ਼ ਨਾਂ ਦੇ ਇਕ ਸਮੂਹ ਨੂੰ ਵ੍ਹਾਈਟ ਹਾਊਸ 'ਚ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਮੌਤ ਵਿਅਰਥ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਉਸ ਨੀਤੀ ਦੀ ਹਰੇਕ ਪਾਸੇ ਨਿੰਦਾ ਹੋ ਰਹੀ ਸੀ ਜਿਸ ਦੇ ਤਹਿਤ ਉਨ੍ਹਾਂ ਨੇ 2 ਹਜ਼ਾਰ ਤੋਂ ਵਧ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਤੋਂ ਵੱਖ ਕਰ ਦਿੱਤਾ ਸੀ। ਆਖਿਰਕਾਰ ਜਨਤਾ ਦੇ ਜ਼ਬਰਦਸਤ ਦਬਾਅ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਇਸ ਨੀਤੀ 'ਚ ਬਦਲਾਅ ਕਰਨਾ ਪਿਆ।

PunjabKesari


ਸ਼ੁੱਕਰਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਹੱਥੋਂ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਦੇ ਹੋਏ ਟਰੰਪ ਨੇ ਕਿਹਾ, 'ਇਹ ਉਹ ਅਮਰੀਕੀ ਨਾਗਰਿਕ ਹਨ ਜਿਹੜੇ ਹਮੇਸ਼ਾ ਲਈ ਆਪਣੇ ਪਰਿਵਾਰਕ ਮੈਂਬਰਾਂ ਤੋਂ ਵਿੱਛੜ ਗਏ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ, 'ਇਨ੍ਹਾਂ ਲੋਕਾਂ ਨੇ ਜਿਹੜਾ ਦਰਦ ਜ਼ਰਿਆ ਹੈ, ਉਹ ਇੰਝ ਹੀ ਵਿਅਰਥ ਨਹੀਂ ਜਾਵੇਗਾ। 3 ਸਾਲ ਪਹਿਲਾਂ ਜਦੋਂ ਅਸੀਂ ਇਕੱਠੇ ਸੀ ਤਾਂ ਪਹਿਲੇ ਹੀ ਦਿਨ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਦੇਖ ਰਿਹਾ ਹਾਂ, ਸੁਣ ਰਿਹਾ ਹੈ ਅਤੇ ਮੈਂ ਤੁਹਾਡੀ ਇਸ ਸ਼ਹਾਦਤ ਨੂੰ ਬੇਕਾਰ ਨਹੀਂ ਹੋਣ ਦੇਵਾਗਾ, ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ। ਅਸੀਂ ਇਨ੍ਹਾਂ ਬਹਾਦਰ ਅਮਰੀਕੀ ਨੂੰ ਐਂਜੇਲ ਫੈਮਲੀ ਕਹਿ ਕੇ ਬੁਲਾਉਂਦੇ ਹਾਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਤੋਂ ਹੋਰ ਜ਼ਿਆਦਾ ਬੁਰਾ ਹੋਣ ਦੀ ਉਮੀਦ ਨਹੀਂ ਕਰ ਸਕਦੇ, ਨਾਲ ਹੀ ਉਨ੍ਹਾਂ ਨੇ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਪਰਿਵਾਰ ਵਾਲਿਆਂ ਦੇ ਨਾਲ ਖੜ੍ਹਾ ਰਹਿਣ ਦਾ ਭਰੋਸਾ ਦਿੱਤਾ।

PunjabKesari


ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਆਈ ਲਾਰਾ ਵਿਲਕਰਸਨ ਨੇ ਸਾਲ 2010 'ਚ ਆਪਣੇ ਪੁੱਤਰ ਨੂੰ ਖੋਹ ਦਿੱਤਾ ਸੀ। ਉਸ ਦੇ ਪੁੱਤਰ ਦੀ ਹੱਤਿਆ ਇਕ ਗੈਰ-ਕਾਨੂੰਨੀ ਪ੍ਰਵਾਸੀ ਨੇ ਕੀਤੀ ਸੀ। ਲਾਰਾ ਆਪਣੇ ਨਾਲ ਆਪਣੇ ਪੁੱਤਰ ਦੀ ਤਸਵੀਰ ਵੀ ਲੈ ਕੇ ਆਈ ਸੀ। ਹੱਥਾਂ 'ਚ ਪੁੱਤਰ ਦੀ ਫੋਟੋ ਫੱੜ ਕੇ ਉਨ੍ਹਾਂ ਨੇ ਕਿਹਾ, 'ਉਸ ਦੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਗਿਆ ਸੀ, ਉਸ ਦਾ ਸ਼ੋਸ਼ਣ ਹੋਇਆ, ਥਾਂ-ਥਾਂ ਜ਼ਖਮ ਦਿੱਤੇ ਗਏ। ਹੱਤਿਆ ਤੋਂ ਬਾਅਦ ਉਸ ਨੂੰ ਲੁਹ ਦਿੱਤਾ ਗਿਆ, ਉਥੇ ਮੌਜੂਦ ਸਾਰੇ ਪਰਿਵਾਰਾਂ 'ਚੋਂ ਕਿਸੇ ਨੂੰ ਵੀ ਆਪਣੇ ਬੱਚੇ ਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਿਆ, ਪਰ ਹੁਣ ਅਸੀਂ ਸਦਾ ਲਈ ਉਨ੍ਹਾਂ ਤੋਂ ਅਲਗ ਹੋ ਗਏ।

PunjabKesari


ਟਰੰਪ ਨੇ ਮਈ 'ਚ ਆਪਣੀ 'ਜ਼ੀਰੋ ਟਾਵਰੇਂਸ' ਨੀਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਚੱਲਦੇ ਲਗਭਗ ਗੈਰ-ਕਾਨੂੰਨੀ ਪ੍ਰਵਾਸੀਆਂ ਦੇ 2300 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਅਲਗ ਕਰ ਦਿੱਤਾ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਵੱਲੋਂ ਚਲਾਏ ਜਾਣ ਵਾਲੇ ਕੇਂਦਰਾਂ 'ਚ ਰੱਖਿਆ ਗਿਆ। ਇਨ੍ਹਾਂ 'ਚੋਂ ਕਈ ਬੱਚਿਆਂ ਦੀ ਉਮਰ 5 ਸਾਲ ਤੋਂ ਘਟ ਸੀ। ਟਰੰਪ ਦੀ ਇਸ ਨੀਤੀ ਦੀ ਸਾਰੇ ਪਾਸੇ ਨਿੰਦਾ ਹੋਈ, ਜਿਸ ਤੋਂ ਬਾਅਦ ਟਰੰਪ ਨੇ ਬੁੱਧਵਾਰ ਨੂੰ ਇਸ ਨੀਤੀ ਨੂੰ ਰੋਕਣ ਦਾ ਫੈਸਲਾ ਕੀਤਾ।


Related News