ਟਰੰਪ ਨੇ ਮਿਨੀਪੋਲਿਸ ਦੇ ਪ੍ਰਦਰਸ਼ਨਕਾਰੀਆਂ ਨੂੰ ਠੱਗ ਕਰਾਰ ਦਿੱਤਾ, ਕਾਰਵਾਈ ਕਰਨ ਦੀ ਕਹੀ ਗੱਲ

05/29/2020 10:26:16 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਸ਼ਵੇਤ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਹੋਣ 'ਤੇ ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਠੱਗ ਕਰਾਰ ਦਿੰਦੇ ਹੋਏ ਮਿਨੀਪੋਲਿਸ ਸ਼ਹਿਰ ਨੰ ਕੰਟਰੋਲ ਵਿਚ ਲਿਆਉਣ ਲਈ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਲੁੱਟਖੋਹ ਸ਼ੁਰੂ ਹੋਵੋਗੀ, ਉਦੋਂ ਸ਼ੂਟਿੰਗ ਵੀ ਸ਼ੁਰੂ ਹੋ ਜਾਵੇਗੀ।

USA: anger explodes at police murder in Minneapolis

ਜਾਰਜ ਫਲੋਇਡ ਨਾਂ ਦੇ ਇਕ ਵਿਅਕਤੀ ਦੀ ਮੌਤ 'ਤੇ ਮਿਨੀਪੋਲਿਸ ਵਿਚ ਇਕ ਪੁਲਸ ਥਾਣੇ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਡੈਮੋਕ੍ਰੇਟਿਕ ਪਾਰਟੀ ਦੇ ਗਵਰਨਰ ਟਿਮ ਵਾਲਜ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਫੌਜ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ। ਕੋਈ ਮੁਸ਼ਕਿਲ ਹੋਈ ਤਾਂ ਅਸੀਂ ਕੰਟਰੋਲ ਆਪਣੇ ਹੱਥ ਵਿਚ ਲੈ ਲਵਾਂਗੇ ਅਤੇ ਅਸੀਂ ਕੰਟਰੋਲ ਕਰ ਲਵਾਂਗੇ। ਪਰ ਜਦ ਲੁੱਟਖੋਹ ਹੋਵੇਗੀ, ਉਦੋਂ ਸ਼ੂਟਿੰਗ ਵੀ ਸ਼ੁਰੂ ਹੋ ਜਾਵੇਗੀ। ਧੰਨਵਾਦ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਕੀ ਹੈ। ਉਥੇ, ਟਵਿੱਟਰ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਿੰਸਾ ਦੀ ਗੱਲ ਰ ਟਵਿੱਟਰ ਨਿਯਮਾਂ ਦਾ ਉਲੰਘਣ ਕੀਤਾ ਹੈ।


Khushdeep Jassi

Content Editor

Related News